ਲੁਧਿਆਣਾ – ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 4 ਸੂਬਿਆਂ ਦੇ ਨੇਤਾਵਾਂ ਨੂੰ ਕੋ-ਆਰਡੀਨੇਟਰ ਨਿਯੁਕਤ ਕੀਤਾ ਹੈ। ਇਨ੍ਹਾਂ ਨੇਤਾਵਾਂ ਵਿਚ ਪੰਜਾਬ ਤੋਂ ਸਾਬਕਾ ਸੰਸਦ ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਜਾਰੀ ਕੀਤੀ ਗਈ ਸੂਚੀ ਮੁਤਾਬਕ ਬਿਹਾਰ ਦੀ ਰੰਜੀਤਾ ਰੰਜਨ (ਐੱਮ. ਪੀ.), ਉੱਤਰਾਖੰਡ ਤੋਂ ਡਾ. ਹਰਕ ਸਿੰਘ ਰਾਵਤ (ਸਾਬਕਾ ਮੰਤਰੀ), ਹਰਿਆਣਾ ਤੋਂ ਕਿਰਨ ਚੌਧਰੀ (ਐੱਮ. ਐੱਲ. ਏ) ਅਤੇ ਪੰਜਾਬ ਤੋਂ ਸ਼ਮਸ਼ੇਰ ਸਿੰਘ ਦੂਲੋ (ਸਾਬਕਾ ਐੱਮ.ਪੀ) ਨੂੰ ਕੋ-ਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।















