ਕਸ਼ਮੀਰ: ਪੁਲਵਾਮਾ ‘ਚ ਸੈਨਾ ਨੇ ਕੀਤੇ ਦੋ ਹਿਜਬੁਲ ਮੁਜਾਹਿਦੀਨ ਤੇ ਇਕ ਲਸ਼ਕਰ ਅੱਤਵਾਦੀ ਢੇਰ

2ਨਵੀਂ ਦਿੱਲੀ : ਸੈਨਾ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਸ਼ਨੀਵਾਰ ਨੂੰ ਅੱਤਵਾਦੀਆਂ ਨਾਲ ਐਨਕਾਉਂਟਰ ਵਿਚ ਹਿਜਬੁਲ ਮੁਜਾਹਿਦੀਨ ਦੇ ਦੋ ਤੇ ਲਸ਼ਕਰ ਦਾ ਇਕ ਅੱਤਵਾਦੀ ਮਾਰ ਸੁੱਟਿਆ। ਅੱਤਵਾਦੀਆਂ ਕੋਲ 3 ਏਕੇ 47 ਰਾਇਫਲ ਤੇ ਵੱਡੀ ਮਾਤਰਾ ‘ਚ ਗੋਲਾ ਬਾਰੂਦ ਮਿਲਿਆ ਹੈ। ਬ੍ਰਿਡੇਡੀਅਰ ਦੇ ਵੇਨੁਗੋਪਾਲ ਨੇ ਦਸਿਆ ਕਿ ਅਪਰੇਸ਼ਨ ਸਵੇਰੇ 6 ਜਵੇ ਪੂਰਾ ਹੋ ਗਿਆ। ਉਨਾਂ ਦਸਿਆ ਕਿ ਸ਼ੁਕਰਵਾਰ ਰਾਤ ਨੂੰ ਦੱਖਣ ਕਸ਼ਮੀਰ ਦੇ ਪੁਲਵਾਮਾ ਦੇ ਅਵੰਤੀਪੋਰਾ ਦੇ ਪੰਜਗਾਮ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫ਼ਿਆ ਜਾਣਕਾਰੀ ਦੇ ਬਾਅਦ ਪੁਲੀਸ ਤੇ ਸੈਨਾ ਦੇ ਸੰਯੁਕਤ ਦਲ ਨੇ ਅਭਿਆਨ ਚਲਾਇਆ। ਇਸ ਵਿਚ ਰਾਸ਼ਟਰੀ ਰਾਈਫਲਸ, ਸਪੇਸ਼ਲ ਅਪਰੇਸ਼ਨੰਸ ਗਰੁਪ ਤੇ ਸੀਆਰਪੀਐਫ ਦੇ ਸੈਨਿਕਾਂ ਨੇ ਸ਼ੁਕਰਵਾਰ ਨੂੰ ਪੰਜਗਾਮ ਪਿੰਡ ਨੂੰ ਘੇਰਿਆ। ਇਕ ਘਰ ‘ਚ ਛਿਪੇ ਅੱਤਵਾਦੀਆਂ ਨੇ ਸਵੇਰੇ 3.30 ਵਜੇ ਸੈਨਾ ‘ਤ ਹਮਲਾ ਕੀਤਾ ਤੇ ਉਸਦੇ ਬਾਅਦ ਸੈਨਾ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕੀਤੀ। ਤਿੰਨੀਂ ਅੱਤਵਾਦੀ ਪੁਲਵਾਮਾ ਦੇ ਵਸਨੀਕ ਦਸੇ ਜਾ ਰਹੇ ਹਨ ਜਿਨਾਂ ਦੀ ਪਹਿਚਾਣ ਅਸਫ਼ਾਕ ਅਹਿਮਦ ਡਾਰ ਨਿਵਾਸੀ ਡੋਗੀਪੁਰਾ, ਇਸ਼ਫਾਕ ਅਹਿਮਦ ਬਾਬਾ ਨਿਵਾਸੀ ਤੇ  ਹਸੀਬ ਅਹਿਮਦ ਬੰਡਿਆਨ ਦੇ ਤੌਰ ‘ਤੇ ਹੋਈ ਹੈ।