ਕਸ਼ਮੀਰ ਦੀ ਲਤ ਨੇ ਹਾਫਿਜ਼ ਸਈਅਦ ਨੂੰ ਬਣਾ ਦਿੱਤਾ ਭਿਖਾਰੀ

8ਇਸਲਾਮਾਬਾਦ : ਕਸ਼ਮੀਰ ‘ਚ ਅੱਤਵਾਦ ਫੈਲਾਉਣ ਦੀ ਚਾਹ ਨੇ ਅੱਤਵਾਦ ਦੇ ਮੁਖੀ ਹਾਫਿਜ਼ ਸਈਅਦ ਨੂੰ ਭਿਖਾਰੀ ਬਣਾ ਦਿੱਤਾ ਹੈ।
ਜਾਣਕਾਰੀ ਮੁਤਾਬਕ ਕਸ਼ਮੀਰ ‘ਚ ਅੱਤਵਾਦ ਫੈਲਾਉਣ ਲਈ ਹਾਫਿਜ਼ ਨੂੰ ਭੀਖ ਮੰਗਣੀ ਪੈ ਰਹੀ ਹੈ। ਦੱਸਣਯੋਗ ਹੈ ਕਿ ਇਹ ਭੀਖ ਉਹ ਬਕਰੀਦ ਤੋਂ ਪਹਿਲਾਂ ਕਸ਼ਮੀਰੀਆਂ ਦਾ ਦਰਦ ਦਿਖਾ ਕੇ ਚੰਦੇ ਦੇ ਰੂਪ ‘ਚ ਮੰਗ ਰਿਹਾ ਹੈ। ਅਸਲ ‘ਚ ਅੱਜ-ਕੱਲ ਪਾਕਿਸਤਾਨ ‘ਚ ਕਰਾਚੀ ਤੋਂ ਇਸਲਾਮਾਬਾਦ ਤੱਕ ਹਾਫਿਜ਼ ਸਈਅਦ ਦੇ ਸੰਗਠਨ ਫਲਾਹ-ਏ-ਇਨਸਾਨੀਅਤ ਦੇ ਕਾਰਜਕਰਤਾ ਕਸ਼ਮੀਰੀਆਂ ਦੇ ਨਾਂ ‘ਤੇ ਧਨ ਇਕੱਠਾ ਕਰ ਰਹੇ ਹਨ ਅਤੇ ਇਹ ਧਨ ਹਾਫਿਜ਼ ਦੇ ਕਹਿਣ ‘ਤੇ ਇਕੱਠਾ ਕੀਤਾ ਜਾ ਰਿਹਾ ਹੈ।