ਬਲਦੇਵ ਧਾਲੀਵਾਲ
(ਰਾਏਸਰ)
ਮਿਸੀਸਾਗਾ: ਕਲਮ ਲੈਂਗੁਏਜ ਡਿਵੈਲਪਮੈਂਟ ਫ਼ਾਊਂਡੇਸ਼ਨ ਔਫ਼ ਨੌਰਥ ਅਮੈਰੀਕਾ ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ 14 ਸਤੰਬਰ ਦਿਨ ਸ਼ਨੀਵਾਰ ਨੂੰ ਅਜੀਤ ਭਵਨ ਦੇ ਮਰਹੂਮ ਪ੍ਰੋਫ਼ੈਸਰ ਦਰਸ਼ਨ ਸਿੰਘ ਯਾਦਗਾਰੀ ਹਾਲ ‘ਚ ਅਦਾਰਾ ਅਜੀਤ ਵੀਕਲੀ ਦੇ ਸਰਪ੍ਰਸਤ ਕੰਵਲਜੀਤ ਕੌਰ ਬੈਂਸ, ਪ੍ਰੋਫ਼ੈਸਰ ਕ੍ਰਿਪਾਲ ਸਿੰਘ ਪਨੂੰ ਅਤੇ ਨੀਟਾ ਬਲਵਿੰਦਰ ਦੀ ਪ੍ਰਧਾਨਗੀ ਹੇਠ ਹੋਈ। ਨੀਟਾ ਬਲਵਿੰਦਰ ਨੇ ਇੱਕ ਦਿਲਟੁੰਬਵੇਂ ਸ਼ੇਅਰ ਨਾਲ ਸਟੇਜ ਦੇ ਸੰਚਾਲਨ ਦੀ ਸ਼ੁਰੂਆਤ ਕੀਤੀ। ਉਪਰੰਤ, ਸ਼ੁਰੂ ਹੋਇਆ ਕਵੀ ਦਰਬਾਰ ਹਾਜ਼ਰ ਕਵੀਆਂ ਅਤੇ ਕਵਿੱਤਰੀਆਂ ਦੀਆਂ ਸ਼ਿੱਦਤ ਭਰਪੂਰ ਕਵਿਤਾਵਾਂ ਅਤੇ ਗੀਤਾਂ ਦਾ ਸਿਲਸਿਲਾ ਜਿਸ ਨੇ ਹਾਲ ‘ਚ ਮੌਜੂਦ ਹਾਜ਼ਰੀਨ ਨੂੰ ਕੀਲ ਲਿਆ।
ਪ੍ਰੋਗਰਾਮ ਦੌਰਾਨ ਕਲਮ ਲੈਂਗੁਏਜ ਦੇ ਅਹੁਦੇਦਾਰਾਂ ਨੇ ਮਲਵਿੰਦਰ ਸਾਇਰ ਦੀ ਪੁਸਤਕ ਵੀ ਰਿਲੀਜ਼ ਕੀਤੀ। ਕਵੀ ਦਰਬਾਰ ‘ਚ ਰੁਪਿੰਦਰਜੀਤ ਕੌਰ, ਹਰਜੀਤ ਬੰਮਰਾਹ, ਸੁਖਪਰੀਤ ਕੌਰ ਖਰੌੜ, ਨਰਿੰਦਰ ਕੌਰ, ਗੁਰਮੀਤ ਕੌਰ ਜੱਸੀ, ਕ੍ਰਿਪਾਲ ਸਿੰਘ, ਜਸਬੀਰ ਸਿੰਘ ਬੋਪਾਰਾਏ, ਬਲਦੇਵ ਧਾਲੀਵਾਲ, ਅਮਰਜੀਤ ਗਰੇਵਾਲ, ਦਿਲਾਵਰ ਸਿੰਘ ਸੈਣੀ, ਨਾਹਰ ਸਿੰਘ ਕਾਰਦੀਆਂ, ਕਰਮ ਸਿੰਘ, ਪ੍ਰੋਫ਼ੈਸਰ ਜਗਰੂਪ ਸਿੰਘ, ਮਨਮੋਹਣ ਸਿੰਘ ਲਾਲੀ, ਤਿਰਲੋਚਨ ਸਿੰਘ ਆਸੀ, ਕੁਲਵੰਤ ਸਿੰਘ ਗਿੱਲ, ਪ੍ਰਿੰਸੀਪਲ ਰਾਮ ਸਿੰਘ, ਅਮਨਜੀਤ ਵਿਰਕ, ਪਰਕਾਸ ਸਿੰਘ ਗਿੱਲ, ਮਕਸੂਦ ਚੌਧਰੀ, ਆਤਮਾ ਸਿੰਘ ਆਲਮਗੀਰ ਖੋਸਾ, ਨੀਮ ਕਾਦਰ, ਅਸਗਰ ਅਲੀ, ਸੁਰਜੀਤ ਸਿੰਘ ਬੋਪਾਰਾਏ, ਮਹਿੰਦਰ ਸਿੰਘ, ਸੁਰਿੰਦਰ ਸੂਰ, ਗੁਰਪਰੀਤ ਬਟਾਲਵੀ, ਹਰਜੀਇਦਰ ਪਾਲ ਸਿੰਘ ਵਿਰਕ, ਕੁਲਵਿੰਦਰ ਕੌਰ ਵਿਰਕ, ਮਲਵਿੰਦਰ ਸਾਇਰ, ਸਦਾਜੀਤ ਸਿੰਘ ਬਰੈਂਪਟਨ ਅਤੇ ਇਸ਼ਾਦ ਅਲਾਹ ਨੇ ਹਾਜ਼ਰੀਆਂ ਲਗਵਾਈਆਂ।
ਪ੍ਰੋਗਰਾਮ ਦੇ ਅਖੀਰ ‘ਚ ਕਲਮ ਫ਼ਾਊਂਡੇਸ਼ਨ ਦੇ ਸਰਪ੍ਰਸਤ ਅਤੇ ਅਜੀਤ ਵੀਕਲੀ ਦੇ CEO ਕੰਵਲਜੀਤ ਕੌਰ ਬੈਂਸ ਨੇ ਕਵੀ ਦਰਬਾਰ ‘ਚ ਸ਼ਿਰਕਤ ਕਰਨ ਵਾਲੇ ਨਵੇਂ ਸ਼ਾਇਰਾਂ ਅਤੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਕੀਤਾ। ਅਜੀਤ ਭਵਨ ਵਲੋਂ ਪਰੋਸੇ ਸ਼ੁੱਧ ਅਤੇ ਸਵਾਦਿਸ਼ਟ ਖਾਣੇ ਦਾ ਸਾਰਿਆਂ ਨੇ ਅਨੰਦ ਮਾਣਿਆ, ਅਤੇ ਅਕਤੂਬਰ ਮਹੀਨੇ ਦੇ ਦੂਸਰੇ ਸ਼ਨੀਵਾਰ ਨੂੰ ਮਿਲਣ ਦਾ ਵਾਅਦਾ ਕਰਦਿਆਂ ਕਵੀਆਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਏ। ਕੁੱਲ ਮਿਲਾ ਕੇ ਇਸ ਮਹੀਨੇ ਦਾ ਕਵੀ ਦਰਬਾਰ ਅਮਿੱਟ ਛਾਪਾਂ ਛੱਡ ਗਿਆ।
ਨੋਟ: ਇਸ ਮਹੀਨੇ ਦਾ ਖਾਣਾ ਪਹਿਲਵਾਨ ਢਾਬਾ ਵਲੋਂ ਤਿਆਰ ਕੀਤਾ ਗਿਆ ਸੀ। ਜੇਕਰ ਤੁਸੀਂ ਆਪਣੇ ਕਿਸੇ ਵੀ ਸਮਾਗਮ ਲਈ ਕੇਟਰਿੰਗ ਕਰਵਾਉਣੀ ਹੋਵੇ ਤਾਂ ਉਨ੍ਹਾਂ ਨਾਲ 1-519-802-7309 ‘ਤੇ ਸੰਪਰਕ ਕਰ ਸਕਦੇ ਹੋ।















