ਖਾਂਸੀ, ਜੁਕਾਮ ਅਤੇ ਘੁਰਾੜਿਆਂ ਵਰਗੀਆਂ ਪਰੇਸ਼ਾਨੀਆਂ ਹੁੰਦੀਆਂ ਤਾਂ ਆਮ ਹੀ ਹਨ। ਜਦੋਂ ਹੋ ਜਾਂਦੀਆਂ ਹਨ ਤਾਂ ਬਹੁਤ ਪੇਰਸ਼ਾਨ ਕਰਦੀਆਂ ਹਨ। ਜੇਕਰ ਇਹ ਲੰਬੇ ਸਮੇਂ ਤੱਕ ਪਰੇਸ਼ਾਨ ਕਰਨ ਤਾਂ ਇਸ ਨਾਲ ਕੋਈ ਰੋਗ ਵੀ ਹੋ ਸਕਦਾ ਹੈ। ਜਾਣੋ ਇਸ ਦਾ ਹੱਲ।
ਜੌਂ ਦਾ ਨਾਮ ਹਰ ਕਿਸੇ ਨੇ ਸੁਣਿਆ ਹੋਵੇਗਾ। ਇਹ ਇਕ ਕਿਸਮ ਦਾ ਅਨਾਜ ਹੁੰਦਾ ਹੈ ਅਤੇ ਦੇਖਣ ‘ਚ ਵੀ ਕਣਕ ਵਰਗਾ ਹੀ ਲਗਦਾ ਹੈ। ਇਸ ਲਈ ਇਹ ਬਹੁਤ ਫਾਇਦੇਮੰਦ ਹੈ।
ਵਰਤੋਂ ਕਰਨ ਦਾ ਤਰੀਕਾ :
-250 ਗ੍ਰਾਮ ਜੌਂ ਨੂੰ ਲੈ ਕੇ ਚੰਗੀ ਤਰ੍ਹਾਂ ਸਾਫ ਕਰ ਲਓ। ਧਿਆਨ ਰਹੇ ਕਿ ਇਸਨੂੰ ਕੀੜਾ ਜਾਂ ਸਿਉਂਕ ਨਹੀਂ ਲੱਗਾ ਹੋਣਾ ਚਾਹੀਦਾ। ਇਸ ਨੂੰ ਕੜਾਈ ‘ਚ ਪਾ ਕੇ ਹਲਕੇ ਸੇਕ ‘ਤੇ ਭੁੰਨੋ ਅਤੇ ਨਾਲ-ਨਾਲ ਹਿਲਾਂਦੇ ਵੀ ਰਹੋ ਤਾਂ ਜੋ ਸੜੇ ਨਹੀਂ। ਇਸ ਤੋਂ ਬਾਅਦ ਇਸਨੂੰ ਪੀਸ ਲਓ।
-ਜਦੋਂ ਵੀ ਖਾਂਸੀ, ਜ਼ੁਕਾਮ ਜਾਂ ਰੇਸ਼ੇ ਦੀ ਪਰੇਸ਼ਾਨੀ ਹੋਵੇ ਤਾਂ ਇਕ ਚਮਚ ਜੌਂ ਦਾ ਆਟਾ ਅਤੇ ਇਕ ਛੋਟਾ ਚਮਚ ਘਿਓ ਤਵੇ ‘ਤੇ ਪਾ ਕੇ ਇਸ ਦਾ ਧੂੰਆਂ ਨੱਕ ਨਾਲ ਖਿੱਚੋਂ।
– ਜੇਕਰ ਇਹ ਹੀ ਉਪਾਅ ਲੱਕੜ ਦੇ ਕੋਲੇ ‘ਤੇ ਕਰੋ ਤਾਂ ਇਹ ਹੋਰ ਫਾਇਦੇਮੰਦ ਹੋ ਸਕਦਾ ਹੈ।
– ਨਵੇਂ ਜ਼ੁਕਾਮ ‘ਚ ਜਦੋਂ ਸਿਰ ਭਾਰਾ ਹੋਵੇ ਅਤੇ ਨੱਕ ਬੰਦ ਹੋਵੇ ਤਾਂ ਇਹ ਪ੍ਰਯੋਗ ਕਰਕੇ ਦੇਖੋ। ਫਾਇਦਾ ਜਲਦੀ ਹੋਵੇਗਾ। ਖਾਂਸੀ, ਦਮੇ ਦੇ ਇਲਾਜ ‘ਚ ਇਹ ‘ਇਨਹੇਲਰ’ ਦੀ ਤਰ੍ਹਾਂ ਉਸੇ ਸਮੇਂ ਫਾਇਦਾ ਦਿੰਦਾ ਹੈ।
– ਜੇਕਰ ਘੁਰਾੜਿਆਂ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਧੂੰਆਂ ਸ਼ਾਮ ਨੂੰ ਲੈ ਸਕਦੇ ਹੋ।
– ਇਸ ਦਾ ਇਸਤੇਮਾਲ ਦਵਾਈਆਂ ਨਾਲ ਵੀ ਕੀਤਾ ਜਾ ਸਕਦਾ ਹੈ ਅਤੇ ਬਦਲਦੇ ਮੌਸਮ ‘ਚ ਹਰ ਕੋਈ ਇਸ ਦਾ ਇਸਤੇਮਾਲ ਕਰ ਸਕਦਾ ਹੈ।
ਧਿਆਨ ਰੱਖਣ ਯੋਗ ਗੱਲਾਂ
– ਧੂੰਆਂ ਲੈਣ ਤੋਂ 15 ਮਿੰਟ ਪਹਿਲਾਂ ਅਤੇ 2 ਘੰਟੇ ਬਾਅਦ ਤੱਕ ਠੰਡੀ ਹਵਾ ਅਤੇ ਠੰਡਾ ਪਾਣੀ ਨਹੀਂ ਲੈਣਾ ਚਾਹੀਦਾ।
-ਜੇਕਰ ਮੂੰਹ ਵਾਰ-ਵਾਰ ਸੁੱਕਦਾ ਹੈ ਅਤੇ ਪਿਆਸ ਜ਼ਿਆਦਾ ਲਗਦੀ ਹੈ ਤਾਂ ਇਹ ਪ੍ਰਯੋਗ ਨਾ ਕਰੋ।
-ਦਿਨ ‘ਚ ਚਾਰ ਵਾਰ ਇਸ ਦਾ ਇਸਤੇਮਾਲ ਕਰ ਸਕਦੇ ਹੋ।










