ਕਰੀਅਰ ਗ੍ਰੈਂਡ ਸਲੈਮ ਦੀ ਚੋਟੀ ‘ਤੇ ਜੋਕੋਵਿੱਚ

sports-news-300x150ਪੈਰਿਸਂ ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿੱਚ ਨੇ ਇੱਕ ਸੈੱਟ ‘ਚ ਪਿਛੜ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜੇ ਨੰਬਰ ਦੇ ਐਂਡੀ ਮਰੇ ਨੂੰ 3-6, 6-1, 6-2, 6-4 ਨਾਲ ਹਰਾ ਕੇ ਰੌਲਾਂ ਗੈਰੋ ਦੀ ਲਾਲ ਬੱਜਰੀ ‘ਤੇ ਪਹਿਲੀ ਵਾਰ ਫ਼੍ਰੈਂਚ ਓਪਨ ਦਾ ਬਾਦਸ਼ਾਹ ਬਣਨ ਦਾ ਮਾਣ ਹਾਸਿਲ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਰੀਅਰ ਗ੍ਰੈਂਡ ਸਲੈਮ ਵੀ ਪੂਰਾ ਕਰ ਲਿਆ।
ਚੋਟੀ ਦੀ ਰੈਂਕਿੰਗ ਪ੍ਰਾਪਤ ਜੋਕੋਵਿੱਚ ਨੇ ਗ੍ਰੈਂਡ ਸਲੈਮ ਖਜ਼ਾਨੇ ‘ਚ ਸਿਰਫ਼ ਫ਼੍ਰੈਂਚ ਓਪਨ ਦੇ ਤਾਜ ਦੀ ਕਮੀ ਸੀ, ਜਿਸ ਨੂੰ ਉਨ੍ਹਾਂ ਨੇ ਅੱਜ ਹਾਸਿਲ ਕਰ ਲਿਆ ਹੈ। ਜੋਕੋਵਿੱਚ ਜਿੱਥੇ 2012, 2014 ਅਤੇ 2015 ‘ਚ ਉਪ-ਜੇਤੂ ਰਹੇ ਸਨ। ਇਸ ਦੇ ਨਾਲ ਹੀ ਇੱਕ ਹੀ ਸਮੇਂ 4 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਂ ਕਰਨ ਵਾਲੇ ਟੈਨਿਸ ਇਤਿਹਾਸ ਦੇ ਤੀਜੇ ਖਿਡਾਰੀ ਬਣ ਗਏ ਹਨ।
ਜੋਕੋਵਿੱਚ ਦਾ ਇਹ 12ਵਾਂ ਗ੍ਰੈਂਡ ਸਲੈਮ ਖਿਤਾਬ ਹੈ ਅਤੇ ਉਹ ਸਭ ‘ਤੋਂ ਵੱਧ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੀ ਆਲ ਟਾਈਮ ਸੂਚੀ ‘ਚ ਸੰਯੁਕਤ ਰੂਪ ਨਾਲ ਆਸਟਰੇਲੀਆ ਦੇ ਰਾਏ ਐਮਰਸਨ ਦੀ ਬਰਾਬਰੀ ‘ਤੇ ਤੀਜੇ ਨੰਬਰ ‘ਤੇ ਆ ਗਏ ਹਨ। ਅਮਰੀਕਾ ਦੇ ਪੀਟ ਸਮਪ੍ਰਾਸ ਅਤੇ ਸਪੇਨ ਦੇ ਰਾਫ਼ੇਲ ਨਡਾਲ ਨੇ 14-14 ਗ੍ਰੈਂਡ ਸਲੈਮ ਅਤੇ ਸਿਵਟਜਰਲੈਂਡ ਦੇ ਰੋਜ਼ਰ ਫ਼ੈਡਰਰ ਨੇ ਸਭ ‘ਤੋਂ ਵੱਧ 17 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ।