ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰੋਹਿਤ ਸ਼ੈੱਟੀ ਅੱਜ ਬਾਲੀਵੁੱਡ ਵਿੱਚ ਨੰਬਰ ਇੱਕ ਐਕਸ਼ਨ ਡਾਇਰੈਕਟਰ ਹਨ। ਉਨ੍ਹਾਂ ਨੇ ਐਕਸ਼ਨ ਅਤੇ ਕਾਮੇਡੀ ਜਾਨਰ ਵਿੱਚ ਕਾਫ਼ੀ ਬਲਾਕ ਬਸਟਰ ਫ਼ਿਲਮਾਂ ਦਿੱਤੀਆਂ ਹਨ, ਫ਼ਿਰ ਵੀ ਬਾਲੀਵੁੱਡ ਦੇ ਸਭ ਤੋਂ ਵੱਡੇ ਸੁਪਰ ਸਟਾਰ ਸਲਮਾਨ ਖਾਨ ਨਾਲ ਉਨ੍ਹਾਂ ਦੀ ਕੋਈ ਫ਼ਿਲਮ ਸਾਹਮਣੇ ਨਹੀਂ ਆਈ। ਹੈਰਾਨੀ ਦੀ ਗੱਲ ਇਹ ਹੈ ਕਿ ਸਲਮਾਨ ਅਤੇ ਰੋਹਿਤ, ਦੋਵੇਂ ਐਕਸ਼ਨ ਪ੍ਰੇਮੀ ਹਨ, ਫ਼ਿਰ ਵੀ ਉਨ੍ਹਾਂ ਨੇ ਇੱਕੱਠੇ ਕੰਮ ਨਹੀਂ ਕੀਤਾ। ਇਹ ਪੁੱਛਣ ਉਤੇ ਕਿ ਉਹ ਸਲਮਾਨ ਖਾਨ ਨਾਲ ਕੰਮ ਕਿਉਂ ਨਹੀਂ ਕਰਦੇ, ਰੋਹਿਤ ਨੇ ਦੱਸਿਆ, ਕਈ ਲੋਕ ਇਸ ਬਾਰੇ ਪੁੱਛਦੇ ਰਹਿੰਦੇ ਹਨ। ਮੈਂ ਜਾਣਦੇ ਹਾਂ ਕਿ ਮੇਰਾ ਤੇ ਸਲਮਾਨ ਦਾ ਕੰਬੀਨੇਸ਼ਨ, ਕਮਾਲ ਸਾਬਤ ਹੋਵੇਗਾ, ਪਰ ਇਹ ਤਦ ਸੰਭਵ ਹੋਵੇਗਾ, ਜਦ ਕੋਈ ਚੰਗੀ ਸਕ੍ਰਿਪਟ ਮਿਲੇ। ਮੈਂ ਸਹੀ ਸਕ੍ਰਿਪਟ ਦਾ ਇੰਤਜ਼ਾਰ ਕਰ ਰਿਹਾ ਹਾਂ, ਜੋ ਸਲਮਾਨ ਨੂੰ ਸੁਣਾ ਸਕਾਂ। ਸਲਮਾਨ ਤਾਂ ਰੋਹਿਤ ਦੀ ਵਿਸ਼-ਲਿਸਟ ਵਿੱਚ ਹਨ ਹੀ, ਇੱਕ ਹੋਰ ਸੁਪਰ ਸਟਾਰ, ਜਿਸ ਨੂੰ ਡਾਇਰੈਕਟ ਕਰਨ ਦੀ ਖਾਹਿਸ਼ ਹੈ, ਉਹ ਹਨ ਅਮਿਤਾਭ ਬੱਚਨ। ਰੋਹਿਤ ਦੇ ਮੁਤਾਬਕ ਮਿਸਟਰ ਬੱਚਨ ਸਭ ਦੇ ਫ਼ੇਵਰੇਟ ਹਨ। ਜਦ ਮੈਂ ਛੋਟਾ ਸੀ, ਤਦ ਤੋਂ ਬੱਚਨ ਸਾਹਿਬ ਮੇਰੇ ਹੀਰੋ ਹਨ। ਜਦ ਵੀ ਵਧੀਆ ਸਕ੍ਰਿਪਟ ਤੇ ਬਿਹਤਰੀਨ ਕਿਰਦਾਰ ਮੇਰੇ ਕੋਲ ਹੋਵੇਗਾ, ਮੈਂ ਉਨ੍ਹਾਂ ਨੂੰ ਅਪਰੋਚ ਕਰਾਂਗਾ। ਫ਼ਿਲਹਾਲ ਰੋਹਿਤ ‘ਸਿੰਬਾ’ (ਰਣਵੀਰ ਸਿੰਘ ਸਟਾਰਰ) ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਰਣਵੀਰ ਨੂੰ ਡਾਇਰੈਕਟ ਕਰਨ ਬਾਰੇ ਰੋਹਿਤ ਨੇ ਕਿਹਾ ਕਿ ਨਵੇਂ ਕਲਾਕਾਰਾਂ ਵਿੱਚ ਉਹ ਬਿਹਤਰੀਨ ਹਨ। ਉਹ ਬੇਹੱਦ ਪ੍ਰੋਫ਼ੈਸ਼ਨਲ ਹਨ। ਸਹੀ ਰਸਤੇ ‘ਤੇ ਚੱਲੇ ਤਾਂ ਵੱਡੇ ਨਾਇੱਕ ਬਣਨਗੇ। ਇਸ ਫ਼ਿਲਮ ਵਿੱਚ ਇਹ ਸੰਭਾਵਨਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਦੇ ਲਈ ਸਹੀ ਕਹਾਣੀ ਚੁਣੀ ਹੈ ਅਤੇ ਮੈਂ ਬਹੁਤ ਪਾਜ਼ੀਟਿਵ ਹਾਂ।











