ਕਬਜ਼ ਤੋਂ ਛੁਟਕਾਰਾ ਪਾਉਣ ਦੇ ਢੰਗ

thudi-sahat-300x150ਬਟਾਲਾ: ਕੌਮਾਂਤਰੀ ਸੀਮਾ ਦੇ ਐਨ ਨੇੜੇ  ਪਿੰਡ ਧਰਮਕੋਟ ਪੱਤਣ ਰਾਵੀ ਦਰਿਆ ਤੋਂ ਇੱਕ ਕਿਲੋਮੀਟਰ ਦੀ ਦੂਰੀ ‘ਤੇ ਹੋਣ ਦਾ ਸੰਤਾਪ ਲਗਾਤਾਰ ਹੰਢਾ ਰਿਹਾ ਹੈ। ਪਿੰਡ ਵਿੱਚ ਕਿਸੇ ਸਮੇਂ ਮੁਸਲਮਾਨ ਅਤੇ ਹਿੰਦੂ ਵੱਸਦੇ ਰਹੇ ਅਤੇ ਦੇਸ਼ ਵੰਡ ਦੌਰਾਨ ਇਹ ਵਪਾਰ ਦਾ ਵੱਡਾ ਕੇਂਦਰ ਰਿਹਾ। ਇਸ ਦਾ ਅੰਦਾਜ਼ਾ ਇਸ ਪਿੰਡ ਵਿੱਚ ਬਣੀਆਂ ਸੱਤ ਮਸਜਿਦਾਂ ਤੇ ਢਾਈ ਸਦੀ ਪੁਰਾਣੇ ਨੌਂ ਮੰਦਰਾਂ ਤੋਂ ਲਗਾਇਆ ਜਾ ਸਕਦਾ ਹੈ। ਇਨ੍ਹਾਂ ਧਾਰਮਿਕ ਸਥਾਨਾਂ ਦੀ ਵਿਲੱਖਣਤਾ ਇਹ ਹੈ ਕਿ ਹਰ ਧਾਰਮਿਕ ਸਥਾਨ ਕੋਲ  ਆਪਣਾ ਖੂਹ ਹੈ, ਜੋ ਹੁਣ ਮੌਜੂਦ ਹਨ। ਇਹ ਪੁਰਾਤਨ ਨਿਸ਼ਾਨੀਆਂ, ਜੋ ਸਾਂਭ ਸੰਭਾਲ ਮੰਗਦੀਆਂ ਹਨ, ਵਕਤ ਦੀ ਧੂੜ ਹੇਠਾਂ ਦੱਬਦੀਆਂ ਜਾ ਰਹੀਆਂ ਹਨ।
ਦੇਸ਼ ਦੀ ਵੰਡ ਸਮੇਂ ਇਹ ਪਿੰਡ ਵਪਾਰ ਦਾ ਵੱਡਾ ਕੇਂਦਰ ਰਿਹਾ ਹੈ। ਬਜ਼ੁਰਗ ਇੱਥੇ ਵੱਡਾ ਬਾਜ਼ਾਰ ਹੋਣ ਬਾਰੇ ਦੱਸਦੇ ਹਨ। ਇਸੇ ਤਰ੍ਹਾਂ ਪਿੰਡ ਦੇ ਲੋਕ ਉਸ ਸਮੇਂ ਹਿੰਦੂ-ਮੁਸਲਮਾਨਾਂ ਦੇ ਘਰ ਦੋ-ਦੋ ਮੰਜ਼ਿਲਾਂ ਹੋਣ ਦੀ ਗੱਲ ਦੱਸਣਾ ਨਹੀਂ ਭੁੱਲਦੇ ।  1971 ਦੀ ਜੰਗ ਦੌਰਾਨ ਇਸ ਪਿੰਡ ‘ਚ ਚਾਰ ਜਣੇ  ਪਾਕਿਸਤਾਨ ਦੀ ਗੋਲਾਬਾਰੀ ਨਾਲ ਮਰੇ ਗਏ ਸਨ। ਧਰਮਕੋਟ ਪੱਤਣ ਦੇ ਲੋਕਾਂ ਦੇ ਦੁੱਖ ਦਰਦ ਰਾਵੀ ਦਰਿਆ ਤੋਂ ਪਾਰਲੇ  ਪਿੰਡਾਂ ਦੇ ਲੋਕਾਂ ਤੋਂ ਵੱਖਰੇ ਨਹੀਂ ਹਨ। ਪਿੰਡ ਦੇ ਬਾਸ਼ਿੰਦਿਆਂ ਨੂੰ ਜਿੱਥੋਂ ਦੇਸ਼ ਦੇ ਬਟਵਾਰੇ ਦਾ ਦਰਦ ਝੱਲਣਾ ਪਿਆ, ਉਥੇ 1965 ਤੇ 1971 ਦੀਆਂ ਲੜਾਈਆਂ ਵਿੱਚ ਆਰਥਿਕ ਤੇ ਜਾਨੀ ਨੁਕਸਾਨ ਵੀ ਉਠਾਉਣਾ ਪਿਆ।
ਇਸੇ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਜਦੋਂ ਤਣਾਅ ਬਣਦਾ ਹੈ ਤਾਂ ਸਥਾਨਕ ਲੋਕ ਆਪਣਾ ਸਾਜ਼ੋ- ਸਾਮਾਨ ਬੰਨ੍ਹਣ ‘ਚ ਦੇਰ ਨਹੀਂ ਕਰਦੇ। ਵਿਕਾਸ ਪੱਖੋਂ ਪਿੰਡ ਊਣਾ ਹੈ। ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਹੈ। ਪਿੰਡ ਦੇ ਬਜ਼ੁਰਗ ਬਲਦੇਵ ਸਿੰਘ ਨੇ ਦੱਸਿਆ ਕਿ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਇੱਥੇ ਅੱਠਵੀਂ ਤੱਕ ਸਕੂਲ ਰਿਹਾ। ਉਨ੍ਹਾਂ ਦੱਸਿਆ ਕਿ ਉਸ ਸਮੇਂ ਪਿੰਡ ‘ਚ 4 ਸਰਾਫ਼ਾ ਦੀਆਂ ਦੁਕਾਨਾਂ, 3 ਆਟਾ ਪੀਸਣ ਦੀਆਂ ਮਸ਼ੀਨਾਂ, 4 ਘਰਾਟ ਆਦਿ ਸਨ। ਇਸੇ ਤਰ੍ਹਾਂ ਬੇਰੀਆਂ ਤੇ ਅੰਬਾਂ ਦੇ ਬਾਗ਼ ਪਿੰਡ ਦੀ ਸ਼ਾਨ ‘ਚ ਵਾਧਾ ਕਰਦੇ ਰਹੇ ਸਨ। ਬਜ਼ੁਰਗ ਦਰਸ਼ਨ ਲਾਲ ਨੇ ਦੱਸਿਆ ਕਿ ਵੰਡ ਸਮੇਂ ਮੁਸਲਮਾਨ ਪਿੰਡ ਛੱਡਕੇ ਪਾਕਿਸਤਾਨ ਚਲੇ ਗਏ। ਪਿੰਡ ਵਿੱਚ ਵੱਖ ਵੱਖ ਦਿਸ਼ਾਵਾਂ ਵਿੱਚ ਸੱਤ ਮਸਜਿਦਾਂ ਹਨ। ਨਾਨਕਸ਼ਾਹੀ ਇੱਟਾਂ ਨਾਲ ਬਣੀਆਂ ਮਸਜਿਦਾਂ ਦੀ ਹਾਲਤ ਤਰਸਯੋਗ ਹੈ। ਇਸੇ ਤਰ੍ਹਾਂ ਨੌਂ ਮੰਦਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ।
ਲੱਗਭੱਗ ਸਾਢੇ ਛੇ ਸੌ ਵੋਟਾਂ ਵਾਲੇ ਪਿੰਡ ਦੇ ਨੌਜਵਾਨ ਰਣਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਨਵਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੀ ਜ਼ਮੀਨ ਰਾਵੀ ਦਰਿਆ ਨਾਲ ਲੱਗਦੀ ਹੈ। 1988 ਵਿੱਚ ਹੜ੍ਹ ਆਉਣ ਨਾਲ ਭਾਰੀ ਇੱਥੇ ਭਾਰੀ ਨੁਕਸਾਨ ਹੋਇਆ। ਇਸੇ ਤਰ੍ਹਾਂ ਭਾਰੀ ਗੜ੍ਹੇਮਾਰੀ ਹੋਣ ਅਤੇ ਹੋਰ ਕੁਦਰਤੀ ਆਫ਼ਤਾਂ ਦੌਰਾਨ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਕੋਈ ਮੱਦਦ ਨਹੀਂ ਕੀਤੀ।  ਸੀਮਾ ਕੋਲ ਵਸੇ ਇਸ ਪਿੰਡ ਦੇ ਜ਼ਿਆਦਾਤਰ ਲੋਕਾਂ ਨੇ ਆਪਣੇ ਧੀਆਂ-ਪੁੱਤਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਹਨ।
ਚਮੜੀ ਨੂੰ ਅਰੋਗ ਰੱਖੇ ਲੌਂਗਾਂ ਦਾ ਤੇਲ
ਲੌਂਗ ਦਾ ਇਸਤੇਮਾਲ ਕਈ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਕੀਤਾ ਜਾਂਦਾ ਹੈ। ਇਹ ਇੱਕ ਬਿਹਤਰੀਨ ਦਵਾਈ ਹੈ। ਦੰਦ ਦਰਦ, ਖਾਂਸੀ ਅਤੇ ਬਲਗਮ ਹੋ ਜਾਣ ‘ਤੇ ਲੌਂਗ ਦੀ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ। ਲੌਂਗ ‘ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫ਼ੰਗਲ ਹੁੰਦੇ ਹਨ। ਇਸ ਤੋਂ ਇਲਾਵਾ ਇਹ ਐਂਟੀ-ਆਕਸੀਡੈਂਟ ਦਾ ਵੀ ਚੰਗਾ ਜ਼ਰੀਆ ਹੈ। ਇੱਕ ਪਾਸੇ ਜਿੱਥੇ ਲੌਂਗ ਇੱਕ ਬਿਹਤਰੀਨ ਦਵਾਈ ਹੈ, ਉਥੇ ਇਸ ਦਾ ਇਸਤੇਮਾਲ ਚਮੜੀ ਦੀ ਦੇਖਭਾਲ ਲਈ ਵੀ ਕੀਤਾ ਜਾਂਦਾ ਹੈ।
ਦਾਗ-ਧੱਬੇ ਹਟਾਉਣ ਲਈ
ਲੌਂਗਾਂ ਦੇ ਤੇਲ ‘ਚ ਐਂਟੀ-ਬੈਕਟੀਰੀਅਲ ਗੁਣ ਹੁੰਦਾ ਹੈ। ਇਸ ਦਾ ਤੇਲ ਮੁਹਾਸਿਆਂ ਨੂੰ ਪਣਪਣ ਤੋਂ ਰੋਕਦਾ ਹੈ ਅਤੇ ਚਿਹਰੇ ‘ਤੇ ਇਸ ਦੇ ਤੇਲ ਦੀ ਰੈਗੁਲਰ ਮਸਾਜ ਨਾਲ ਕਿੱਲ-ਮੁਹਾਸਿਆਂ ਦੇ ਕਾਰਣ ਬਣੇ ਦਾਗ-ਧੱਬੇ ਵੀ ਦੂਰ ਹੋ ਜਾਂਦੇ ਹਨ।
ਝੁਰੜੀਆਂ ਨੂੰ ਦੂਰ ਕਰਨ ਲਈ
ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਲੌਗਾਂ ਦੇ ਤੇਲ ਦੀ ਮਸਾਜ ਕਰੋ। ਇਸ ਦੀ ਮਸਾਜ ਦੇ ਨਾਲ ਜਿਥੇ ਚਮੜੀ ‘ਚ ਕਸਾਵਟ ਆਉਂਦੀ ਹੈ, ਉਥੇ ਹੀ ਝੁਰੜੀਆਂ ਵੀ ਦੂਰ ਹੋ ਜਾਂਦੀਆਂ ਹਨ
ਵਾਲਾਂ ਲਈ ਵੀ ਬਹੁਤ ਸਿਹਤਮੰਦ
ਲੌਂਗਾਂ ਦੇ ਤੇਲ ‘ਚ ਨਾਰੀਅਲ ਦਾ ਤੇਲ ਮਿਲਾ ਕੇ ਹੀ ਲਗਾਉਣਾ ਚਾਹੀਦਾ ਹੈ। ਵਾਲਾਂ ‘ਚ ਸਿਰਫ਼ ਲੌਂਗਾਂ ਦਾ ਤੇਲ ਲਗਾਉਣਾ ਵੀ ਖ਼ਤਰਨਾਕ ਹੋ ਸਕਦਾ ਹੈ। ਲੌਂਗਾਂ ਦੇ ਤੇਲ ਦੇ ਇਸਤੇਮਾਲ ਦੇ ਨਾਲ ਵਾਲ ਛੇਤੀ ਸਫ਼ੈਦ ਨਹੀਂ ਹੁੰਦੇ ਅਤੇ ਵਾਲਾਂ ਦਾ ਝੜਨਾ ਵੀ ਘੱਟ ਹੁੰਦਾ ਹੈ।