ਕਈ ਰੋਗਾਂ ਤੋਂ ਬਚਾਉਂਦੈ ਸੇਬ

thudi-sahat-300x150-1-300x150ਸੇਬ ਸਾਰੇ ਫ਼ਲਾਂ ਵਿੱਚੋਂ ਸਭ ਤੋਂ ਵੱਧ ਖਾਧੇ ਜਾਣ ਵਾਲਾ ਤੇ ਜ਼ਿਆਦਾਤਰ ਲੋਕਾਂ ਦਾ ਮਨਪਸੰਦ ਫ਼ਲ ਹੈ। ਸੇਬ ਦਾ ਵਿਗਿਆਨਕ ਨਾਮ ‘ਐਪਲੀਕਸ ਰੋਜ਼ੇਸੀਆ’ ਹੈ। ਸੇਬ ਇੱਕ ਬੇਹੱਦ ਗੁਣਕਾਰੀ ਫ਼ਲ ਹੈ। ਇਸ ਦੀਆਂ ਤਕਰੀਬਨ 7,000 ਕਿਸਮਾਂ ਦਾ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਉਤਪਾਦਨ ਹੁੰਦਾ ਹੈ। ਸੇਬ ਦਾ ਸਭ ਤੋਂ ਵੱਧ ਉਤਪਾਦਨ ਚੀਨ, ਅਮਰੀਕਾ, ਤੁਰਕੀ, ਪੋਲੈਂਡ ਅਤੇ ਇਟਲੀ ਵਿੱਚ ਹੁੰਦਾ ਹੈ। ਸੇਬ ਨੂੰ ਫ਼ਲ ਅਤੇ ਸਬਜ਼ੀ ਦੋਵਾਂ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਸਬਜ਼ੀ ਬਣਾਉਣ ਵਾਸਤੇ ਸੇਬ ਦੀਆਂ ਕੁਝ ਅਲੱਗ ਕਿਸਮਾਂ ਹੁੰਦੀਆਂ ਹਨ। ਇਨ੍ਹਾਂ ਕਿਸਮਾਂ ਵਿੱਚ ਮਿਠਾਸ ਘੱਟ ਤੇ ਖਟਾਸ ਵੱਧ ਹੁੰਦੀ ਹੈ ਅਤੇ ਨਾਲ ਹੀ ਇਨ੍ਹਾਂ ਦਾ ਭਾਰ 03 ਪਾਊਂਡ 02 ਆਊਂਸ (ਤਕਰੀਬਨ ਡੇਢ ਕਿਲੋ) ਤਕ ਹੁੰਦਾ ਹੈ।
ਸੇਬ ਵਿੱਚਲੇ ਗੁਣਕਾਰੀ ਤੱਤ ਸਰੀਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਨਾਲ ਨਾਲ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ। ਸੇਬ ਐਂਟੀ-ਓਕਸੀਡੈਂਟ (ਫ਼ਲੇਵੋਨਾਇਡ ਤੇ ਪੌਲੀਫ਼ਿਨੌਲ) ਤੱਤਾਂ ਨਾਲ ਭਰਪੂਰ ਫ਼ਲ ਹੈ। ਇਸ ਤੋਂ ਇਲਾਵਾ ਇਸ ਵਿੱਚ ਰੇਸ਼ੇ, ਵਿਟਾਮਿਨ ਸੀ, ਬੀ1, ਬੀ2, ਬੀ6 ਅਤੇ ਖਣਿਜ ਪਦਾਰਥ ਜਿਵੇਂ ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਬੋਰੋਨ, ਫ਼ਾਸਫ਼ੋਰਸ ਅਤੇ ਲੋਹ-ਤੱਤ ਆਦਿ ਵੀ ਮੌਜੂਦ ਹੁੰਦੇ ਹਨ। ਵਿਟਾਮਨ ‘ਸੀ’ ਇੱਕ ਕੁਦਰਤੀ ਐਂਟੀ-ਓਕਸੀਡੈਂਟ ਹੈ ਜਿਹੜਾ ਕਿ ਸਰੀਰ ਦੀ ਬਾਹਰਲੇ ਜੀਵਾਣੂਆਂ ਖ਼ਿਲਾਫ਼ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਨੁਕਸਾਨਦਾਇਕ  ਕਣਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਦਾ ਹੈ।
ਇਹ ਵਿਟਾਮਿਨ ਤੇ ਖਣਿਜ ਪਦਾਰਥ ਸਰੀਰ ਦੇ ਵਾਧੇ ਤੇ ਵਿਕਾਸ ਲਈ ਕਾਫ਼ੀ ਲਾਹੇਵੰਦ ਹੁੰਦੇ ਹਨ। ਪੋਟਾਸ਼ੀਅਮ ਬਲੱਡ-ਪ੍ਰੈਸ਼ਰ ਨੂੰ ਵੀ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਸੇਬ ਵਿੱਚਲਾ ਬੋਰੋਨ ਨਾਂ ਦਾ ਤੱਤ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਹੱਡੀਆਂ ਨੂੰ ਖੁਰਨ ਤੋਂ ਵੀ ਬਚਾਉਂਦਾ ਹੈ। ਸੇਬ ਇੱਕ ਅਜਿਹਾ ਫ਼ਲ ਹੈ, ਜਿਸ ਵਿੱਚ ਫ਼ੈਟ, ਕੋਲੈਸਟ੍ਰੋਲ ਤੇ ਸੋਡੀਅਮ ਬਿਲਕੁਲ ਨਹੀਂ ਹੁੰਦੇ।  ਇਸ ਲਈ ਬਲੱਡ-ਪ੍ਰੈਸ਼ਰ, ਸ਼ੂਗਰ ਤੇ ਦਿਲ ਦੇ ਰੋਗੀ ਰੋਜ਼ਾਨਾ ਸੇਬ ਦੀ ਵਰਤੋਂ ਕਰ ਸਕਦੇ ਹਨ। ਸੇਬ ਦੇ ਕੁਝ ਹੋਰ ਗੁਣ:
ਦ ਸੇਬ ਵਿੱਚ ਮੌਜੂਦ ‘ਪੌਲੀਫ਼ਿਨੌਲ’ ਨਾਂ ਦੇ ਐਂਟੀ-ਓਕਸੀਡੈਂਟ ਤੱਤ ਨਾੜੀਆਂ ਵਿੱਚ ਚਰਬੀ ਵਾਲੇ ਸੈੱਲਾਂ ਨੂੰ ਜੰਮਣ ਤੋਂ ਰੋਕਦੇ ਹਨ, ਜਿਸ ਕਰ ਕੇ ਖ਼ੂਨ ਦੇ ਵਹਾਅ ਵਿੱਚ ਕੋਈ ਵਿਘਨ ਨਹੀਂ ਪੈਂਦਾ ਤੇ ਸਰੀਰ ਦਾ ਖ਼ੂਨਤੰਤਰ ਨਿਰੰਤਰ ਚੱਲਦਾ ਰਹਿੰਦਾ ਹੈ।
ਦ ‘ਪੌਲੀਫ਼ਿਨੌਲ’ ਸ਼ੂਗਰ  (ਗੁਲੂਕੋਜ਼) ਦੀ ਜ਼ਜਬ ਹੋਣ ਦੀ ਕਿਰਿਆ ਨੂੰ ਘਟਾਉਂਦਾ ਹੈ ਅਤੇ ਨਾਲ ਹੀ ‘ਪੈਨਕਿਰਿਆਜ਼’ ਨਾਮਕ ਪਾਚਕ-ਰਸ ਦੀ ਥੈਲੀ ਨੂੰ ‘ਇਨਸੁਲਿਨ’ ਪੈਦਾ ਕਰਨ ਲਈ ਉਕਸਾਉਂਦਾ ਹੈ, ਜਿਸ ਕਰ ਕੇ ਖ਼ੂਨ ਵਿੱਚਲੀ ਸ਼ੂਗਰ ਸੰਤੁਲਨ ਵਿੱਚ ਰਹਿੰਦੀ ਹੈ।
ਦ ਸੇਬ ਵਿੱਚਲਾ ‘ਫ਼ਲੇਵੋਨਾਇਡ’ ਨਾਮਕ ਐਂਟੀ-ਓਕਸੀਡੈਂਟ ਤੱਤ ਬਲੱਡ-ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦਾ ਹੈ। ਇਹ ਕਾਰਬੋਹਾਈਡ੍ਰੇਟਸ ਦੀ ਪਾਚਣ-ਕਿਰਿਆ ਨੂੰ ਵੀ ਘਟਾਉਂਦਾ ਹੈ, ਜਿਸ ਨਾਲ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਘਟ ਜਾਂਦੀ ਹੈ।
ਦ ਸੇਬ ਵਿੱਚ ਰੇਸ਼ੇ ਵੀ ਚੰਗੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਇਹ ਰੇਸ਼ੇ ਦਿਲ ਨੂੰ ਨੁਕਸਾਨ ਪਹੁੰਚਾਉਣ ਵਾਲੇ ‘ਮਾੜੇ ਕੋਲੈਸਟ੍ਰੋਲ’ ਅਤੇ ‘ਚਰਬੀ ਸੈੱਲਾਂ’ ਦੇ ਵਾਧੇ ਨੂੰ ਘਟਾਉਂਦੇ ਹਨ, ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਤਰ੍ਹਾਂ ਸੇਬ ਦੀ ਵਰਤੋਂ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।