ਓਮ ਪੁਰੀ ਦੀ ਮੌਤ ਦੇ ਕਾਰਨਾਂ ਬਾਰੇ ਹਾਲੇ ਤੱਕ ਨਹੀਂ ਹੋਇਆ ਖੁਲਾਸਾ

ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਾ ਓਮ ਪੁਰੀ ਦਾ ਕੱਲ੍ਹ ਦੇਹਾਂਤ ਹੋ ਗਿਆ| ਮੁਢਲੀਆਂ ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਨੂੰ ਮੰਨਿਆ ਗਿਆ, ਪਰ ਉਨ੍ਹਾਂ ਦੀ ਮੌਤ ਦੇ ਕਾਰਨ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ| ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਓਮ ਪੁਰੀ ਆਪਣੇ ਫਲੈਟ ਵਿਚ ਮ੍ਰਿਤਕ ਹਾਲਤ ਵਿਚ ਮਿਲੇ, ਜਿਥੇ ਉਨ੍ਹਾਂ ਦੇ ਸਿਰ ਵਿਚ ਜ਼ਖਮ ਦੇ ਨਿਸ਼ਾਨ ਸਨ| ਉਹ ਇਕ ਰਾਤ ਪਹਿਲਾਂ ਫਿਲਮ ਦੀ ਸ਼ੂਟਿੰਗ ਤੋਂ ਵਿਹਲੇ ਹੋ ਕੇ ਆਪਣੇ ਫਲੈਟ ਵਿਚ ਆਏ ਸਨ, ਪਰ ਜਦੋਂ ਉਨ੍ਹਾਂ ਦੇ ਡਰਾਈਵਰ ਨੇ ਸਵੇਰੇ ਦਰਵਾਜਾ ਖੜ੍ਹਕਾਇਆ ਤਾਂ ਦਰਵਾਜਾ ਨਾ ਖੋਲ੍ਹੇ ਜਾਣ ‘ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਉਹ ਮ੍ਰਿਤਕ ਹਾਲਤ ਵਿਚ ਪਾਏ ਗਏ| ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਆਪਣੇ ਪਰਿਵਾਰ ਨਾਲ ਅਣਬਣ ਸੀ ਅਤੇ ਉਹ ਜਿਆਦਾ ਸ਼ਰਾਬ ਪੀਣ ਲੱਗ ਪਏ ਸਨ| ਇਸ ਦੌਰਾਨ ਪੋਸਟ ਮਾਰਟਮ ਰਿਪੋਰਟ ਵਿਚ ਵੀ ਉਨ੍ਹਾਂ ਦੀ ਮੌਤ ਦਾ ਪੂਰਾ ਖੁਲਾਸਾ ਨਹੀਂ ਹੋ ਪਾਇਆ|