ਓਬਾਮਾ ਬ੍ਰਿਟਿਸ਼ ਵੋਟਰਾਂ ਨੂੰ ਕਰਨਗੇ ਯੂਰਪੀ ਸੰਘ ਦਾ ਹਿੱਸਾ ਬਣੇ ਰਹਿਣ ਦੀ ਅਪੀਲ

5ਲੰਡਨ : ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਅਗਲੇ ਮਹੀਨੇ ਇੰਗਲੈਂਡ ਦੀ ਯਾਤਰਾ ਦੌਰਾਨ ਉੱਥੋਂ ਦੇ ਨਾਗਰਿਕਾਂ ਨੂੰ ਯੂਰਪੀ ਸੰਘ (ਈ. ਯੂ) ਦਾ ਹਿੱਸਾ ਬਣੇ ਰਹਿਣ ਇਸ ਦੇ ਪੱਖ ‘ਚ ਵੋਟਿੰਗ ਕਰਨ ਦੀ ਅਪੀਲ ਕਰਨਗੇ। ‘ਦਿ ਇੰਡਪੈਂਡਿਟ’ ਅਖਬਾਰ ਦੀ ਇਕ ਰਿਪੋਰਟ ਦੇ ਅਨੁਸਾਰ ਇੰਗਲੈਂਡ ਦੇ ਲੋਕਾਂ ਨੇ ਈ. ਯੂ. ਦਾ ਹਿੱਸਾ ਬਣੇ ਰਹਿਣ ਜਾਂ ਇਸ ਤੋਂ ਬਾਹਰ ਹੋਣ ਲਈ ਜੂਨ ‘ਚ ਵੋਟਿੰਗ ਕਰਨੀ ਹੈ। ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਇਸ ਤੋਂ ਪਹਿਲਾਂ ਵੀ ਇਹ ਕਹਿ ਚੁੱਕੇ ਹਨ, ਉਹ ਚਾਂਹੁੰਦੇ ਹਨ ਕਿ ਇੰਗਲੈਂਡ,  ਈ. ਯੂ. ਦਾ ਹਿੱਸਾ ਬਣਿਆ ਰਹੇ। ਇਸ ਲਈ ਹੋਏ ਵੱਖ-ਵੱਖ ਸਰਵੇਖਣਾਂ ‘ਚ ਦੱਸਿਆ ਗਿਆ ਹੈ, ਕਿ ਇਸ ਨੂੰ ਲੈ ਕੇ ਵੋਟਰਾਂ ਦੀ ਰਾਇ ਵੰਡੀ ਹੋਈ ਹੈ। ਇਕ ਰਿਪੋਰਟ ਦੇ ਮੁਤਾਬਕ ਜੇਕਰ ਰਾਸ਼ਟਰਪਤੀ ਓਬਾਮਾ ਵੋਟਰਾਂ ਨੂੰ ਯੂ. ਈ. ‘ਚ ਬਣੇ ਰਹਿਣ ਦੀ ਅਪੀਲ ਨਹੀ ਕਰਦੇ ਤਾਂ ਇਹ ਕਾਫੀ ਹੈਰਾਨੀਜਨਕ ਹੋਵੇਗਾ। ਹਾਲਾਂਕਿ ਇਸ ਨੂੰ ਲੈ ਕੇ ਵਾਈਟ ਹਾਊਸ ਵੱਲੋਂ ਕੋਈ ਵੀ ਅਧਿਕਾਰਤ ਪੁਸ਼ਟੀ ਨਹੀ ਕੀਤੀ ਗਈ ਹੈ।