ਨਵੀਂ ਦਿੱਲੀ: ਪਿਛਲੇ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ‘ਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਿੱਲੀ ਆਏ ਸੀ। ਉਨ੍ਹਾਂ ਨੂੰ ਜਿਹੜਾ ਗਾਰਡ ਆਫ ਆਨਰ ਦਿੱਤਾ ਗਿਆ ਸੀ ਉਨ੍ਹਾਂ ਦੀ ਅਗਵਾਈ ਵਿੰਗ ਕਮਾਂਡਰ ਪੂਜਾ ਠਾਕੁਰ ਨੇ ਕੀਤੀ ਸੀਪਰ ਅੱਜ ਪੂਜਾ ਇਨਸਾਫ ਲਈ ਦਰ-ਦਰ ਭਟਕ ਰਹੀ ਹੈ। ਪੂਜਾ ਨੇ ਹਵਾਈ ਸੈਨਾ ‘ਚ ਸਥਾਈ ਕਮਿਸ਼ਨ ਲਈ ਆਰਮਡ ਫੋਰਸਜ਼ ਟ੍ਰਿਬਿਊਨਲ ਦਾ ਦਰਵਾਜ਼ਾ ਖੜਕਾਇਆ ਹੈ।
ਦਰਅਸਲ ਪੂਜਾ ਅਗਲੇ ਕੁਝ ਮਹੀਨਿਆਂ ‘ਚ ਰਿਟਾਇਰ ਹੋ ਰਹੀ ਹੈ ਪਰ ਪੂਜਾ ਸਥਾਈ ਕਮਿਸ਼ਨ ਨਾਲ ਸੇਵਾ ਕਰਨਾ ਚਾਹੁੰਦੀ ਹੈ ਪਰ ਉਸ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ। ਬਰਾਕ ਓਬਾਮਾ ਨੂੰ ਸਲਾਮੀ ਦੇ ਕੇ ਵਿੰਗ ਕਮਾਂਡਰ ਨੇ ਇਤਿਹਾਸ ਰਚਿਆ ਸੀ। ਦੁਨੀਆ ਦੇ ਸਭ ਤੋਂ ਤਾਕਤਵਰ ਸ਼ਖ਼ਸ ਬਰਾਕ ਓਬਾਮਾ ਨੂੰ ਪੂਜਾ ਨੇ ਸਲਾਮੀ ਦਿੱਤੀ ਸੀ।
ਦੇਸ ਦੀਆਂ ਤਿੰਨੇ ਫੌਜਾਂ ਨੇ ਰਾਸ਼ਟਰਪਤੀ ਭਵਨ ‘ਚ ਬਰਾਕ ਓਬਾਮਾ ਨੂੰ ਗਾਰਡ ਆਫ ਆਨਰ ਦਿੱਤਾ ਸੀ। ਓਬਾਮਾ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਸੀ। ਫਿਰ ਵਿੰਗ ਕਮਾਂਡਰ ਪੂਜਾ ਠਾਕੁਰ ਨੇ ਨਿਰੀਖਣ ਲਈ ਸੱਦਾ ਭੇਜਿਆ ਸੀ। ਪੂਜਾ ਨੇ ਕਿਹਾ ਸੀ ਕਿ ਇਹ ਉਸ ਲਈ ਤੇ ਹਵਾਈ ਫੌਜ ਲਈ ਮਾਣ ਵਾਲੇ ਪਲ ਹਨ। ਉਹ ਗਾਰਡ ਆਫ ਆਨਰ ਦੇਣ ਵਾਲੇ ਪਹਿਲੇ ਮਹਿਲਾ ਅਧਿਕਾਰੀ ਸਨ। ਇਸ ਨੂੰ ਕੌਮਾਂਤਰੀ ਪੱਧਰ ‘ਤੇ ਵੱਡਾ ਸੁਨੇਹਾ ਮੰਨਿਆ ਗਿਆ ਸੀ। ਰਾਜਸਥਾਨ ਦੀ ਪੂਜਾ ਏਅਰਫੋਰਸ ਨਾਲ ਸੰਨ 2000 ‘ਚ ਜੁੜੀ ਸੀ।















