ਐੱਸ.ਆਈ.ਟੀ ਅੱਗੇ ਪੇਸ਼ੀ ਲਈ ਸੁਮੇਧ ਸਿੰਘ ਸੈਣੀ ਪਹੁੰਚੇ ਪੁਲਿਸ ਹੈੱਡਕੁਆਟਰ

ਚੰਡੀਗੜ– ਬਹਿਬਲਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਮਾਮਲੇ ਵਿਚ ਪੁੱਛਗਿੱਛ ਲਈ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅੱਜ ਐੱਸ.ਆਈ.ਟੀ ਅੱਗੇ ਪੇਸ਼ੀ ਲਈ ਪੁਲਿਸ ਹੈੱਡਕੁਆਟਰ ਪਹੁੰਚੇ।
ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ, ਆਈ.ਜੀ ਪਰਮਰਾਜ ਉਮਰਾਨੰਗਲ ਨੂੰ ਗ੍ਰਿਫਤਾਰ ਕੀਤਾ ਜਾ ਚੁਕਾ ਹੈ।