ਐੱਲ. ਪੀ. ਯੂ. ਦੇ 58 ਬੰਗਲਾਦੇਸ਼ੀ ਤੇ ਅਫਗਾਨਿਸਤਾਨੀ ਵਿਦਿਆਰਥੀ ਪਹੁੰਚੇ ਆਪਣੇ-ਆਪਣੇ ਦੇਸ਼

ਜਲੰਧਰ : ਕੋਰੋਨਾ ਵਾਇਰਸ ਕਾਰਣ ਸੂਬੇ ਦੇ ਸਿੱਖਿਆ ਸੰਸਥਾਨ ਬੰਦ ਹਨ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਲਾਕਡਾਊਨ ਕਾਰਣ ਕਈ ਕੌਮਾਂਤਰੀ ਵਿਦਿਆਰਥੀ ਆਪਣੇ ਦੇਸ਼ ‘ਚ ਵਾਪਸ ਨਹੀਂ ਜਾ ਸਕੇ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੌਮਾਂਤਰੀ ਮਾਮਲਿਆਂ ਦੇ ਮੁਖੀ ਅਮਨ ਮਿੱਤਲ ਨੇ ਦੱਸਿਆ ਕਿ ਇਨ੍ਹਾਂ 58 ਵਿਦਿਆਰਥੀਆਂ ਨੂੰ ਲੈ ਕੇ ਬੰਗਲਾਦੇਸ਼ ਏਅਰਲਾਈਨ ਤੇ ਏਰੀਆਨਾ ਏਅਰਲਾਈਨ ਨੇ ਅਫਗਾਨ ਦੀ ਫਲਾਈਟਸ ਰਾਹੀਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਨਵੀਂ ਦਿੱਲੀ ਤੋਂ ਕੌਮਾਂਤਰੀ ਉਡਾਨ ਭਰੀ ਅਤੇ ਵਿਦਿਆਰਥੀ ਆਪਣੇ-ਆਪਣੇ ਦੇਸ਼ ਪਹੁੰਚੇ।
ਭਾਰਤ ਸਰਕਾਰ ਅਤੇ ਭਾਰਤ ‘ਚ ਸਬੰਧਤ ਦੂਤਘਰਾਂ ‘ਚ ਤਾਲਮੇਲ ਕੀਤਾ
ਇਨ੍ਹਾਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੁਲਕ ਭੇਜਣ ਲਈ ਭਾਰਤ ਸਰਕਾਰ ਅਤੇ ਭਾਰਤ ‘ਚ ਸਬੰਧਤ ਦੂਤਘਰਾਂ ‘ਚ ਤਾਲਮੇਲ ਕੀਤਾ ਗਿਆ। ਉਨ੍ਹਾਂ ਦੀ ਮਦਦ ਨਾਲ ਬੰਗਲਾਦੇਸ਼ ਦੇ 35 ਵਿਦਿਆਰਥੀਆਂ ਤੇ ਅਫਗਾਨਿਸਤਾਨ 23 ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਦੀ ਸਬੰਧਤ ਉਡਾਨ ‘ਚ ਭੇਜਿਆ ਗਿਆ। ਅਮਨ ਮਿੱਤਲ ਨੇ ਦੱਸਿਆ ਕਿ ਜ਼ਰੂਰੀ ਸਿਹਤ ਸਬੰਧੀ ਜਾਂਚ ਤੋਂ ਬਾਅਦ ਵਿਦਿਆਰਥੀਆਂ ਨੂੰ ਜਹਾਜ਼ਾਂ ਰਾਹੀਂ ਉਨ੍ਹਾਂ ਦੇ ਮੁਲਕ ਭੇਜਿਆ ਗਿਆ। ਅਮਨ ਮਿੱਤਲ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਦੇ ਸ਼ੁੱਕਰਗੁਜਾਰ ਹਾਂ, ਜਿਨ੍ਹਾਂ ਨੇ ਸਾਰੀਆਂ ਤਰ੍ਹਾਂ ਦਾ ਸਹਿਯੋਗ ਪ੍ਰਦਾਨ ਕਰਨ ‘ਚ ਅਹਿਮ ਭੂਮਿਕਾ ਨਿਭਾਈ।