ਮੁੰਬਈ : ਆਪਣੀ ਆਉਣ ਵਾਲੀ ਫਿਲਮ ‘ਸਰਬਜੀਤ’ ਲਈ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਅਤੇ ਅਭਿਨੇਤਾ ਰਣਦੀਪ ਹੁੱਡਾ ਵਲੋਂ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਫਿਲਮ ਆਗਾਮੀ 20 ਮਈ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿਚ ਪ੍ਰਮੁੱਖ ਭੂਮਿਕਾਵਾਂ ਵਿਚ ਰਣਦੀਪ ਹੁੱਡਾ ਅਤੇ ਐਸ਼ਵਰਿਆ ਰਾਏ ਹਨ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਉਮੰਗ ਕੁਮਾਰ ਨੇ। ਇਸ ਤੋਂ ਇਲਾਵਾ ਰਿਚਾ ਚੱਢਾ ਨੇ ਵੀ ਇਸ ਫਿਲਮ ਵਿਚ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ ਪੰਜਾਬ ਦੀਆਂ ਕਈ ਥਾਵਾਂ ‘ਤੇ ਬਣਾਈ ਗਈ ਹੈ।
ਇਹ ਵੀ ਦੱਸਣਯੋਗ ਹੈ ਕਿ ਇਸ ਫਿਲਮ ਦੇ ਪ੍ਰਚਾਰ ਲਈ ਐਸ਼ਵਰਿਆ ਰਾਏ ਅਤੇ ਰਣਦੀਪ ਹੁੱਡਾ ਸੋਨੀ ਟੀ.ਵੀ ‘ਤੇ ‘ਦਾ ਕਪਿਲ ਸ਼ਰਮਾ ਸ਼ੋਅ’ ਵਿਚ ਪਹੁੰਚੇ ਸਨ।















