ਐਨਕਾਊਂਟਰ ਤੋਂ ਬਾਅਦ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਬਦਮਾਸ਼ ਨੀਰਜ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ‘ਚ ਕੁਤੁਬ ਮੀਨਾਰ ਇਲਾਕੇ ਕੋਲ ਮੁਕਾਬਲੇ ਤੋਂ ਬਾਅਦ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਇਕ ਟੀਮ ਨੇ ਇਕ ਬਦਮਾਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਬਦਮਾਸ਼ ਦੀ ਪਛਾਣ ਨੀਰਜ ਉਰਫ਼ ਕਾਤਿਆ ਵਜੋਂ ਹੋਈ ਹੈ, ਜੋ ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਹੈ। ਪੁਲਸ ਅਨੁਸਾਰ, ਉਨ੍ਹਾਂ ਨੂੰ ਸ਼ਨੀਵਾਰ ਰਾਤ ਉਸ ਦੇ ਕੁਤੁਬ ਮੀਨਾਰ ਇਲਾਕੇ ਕੋਲ ਆਉਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਹਰਕਤ ‘ਚ ਆਈ।
ਪੁਲਸ ਨੇ ਦੱਸਿਆ,”ਇਸ ਤੋਂ ਬਾਅਦ ਟੀਮ ਨੇ ਜਾਲ ਵਿਛਾਇਆ ਅਤੇ ਰਾਤ ਨੂੰ ਉਸ ਨੂੰ ਫੜ ਲਿਆ। ਹਾਲਾਂਕਿ ਪੁਲਸ ਨੂੰ ਨੇੜੇ-ਤੇੜੇ ਦੇਖ ਕੇ ਦੋਸ਼ੀ ਨੇ ਫਾਇਰਿੰਗ ਕਰ ਦਿੱਤੀ, ਜਿਸ ਦੇ ਜਵਾਬ ‘ਚ ਪੁਲਸ ਨੇ ਵੀ ਫਾਇਰਿੰਗ ਕੀਤੀ। ਮੁਕਾਬਲੇ ਦੌਰਾਨ ਕਿਸੇ ਨੂੰ ਗੋਲੀ ਨਹੀਂ ਲੱਗੀ। ਨੀਰਜ ‘ਤੇ ਸ਼ਹਿਰ ‘ਚ ਕਰੀਬ 2 ਦਰਜਨ ਅਪਰਾਧਕ ਮਾਮਲੇ ਦਰਜ ਹਨ। ਮਾਮਲੇ ਦੀ ਅੱਗੇ ਦੀ ਜਾਂਚ ਚੱਲ ਰਹੀ ਹੈ।