ਉੱਤਰ ਪ੍ਰਦੇਸ਼ ‘ਚ ਅਖਿਲੇਸ਼ ਨਾਲ ਮਿਲ ਕੇ ਚੋਣ ਲੜੇਗੀ ਕਾਂਗਰਸ

ਨਵੀਂ ਦਿੱਲੀ— ਕਾਂਗਰਸ ਨੇ ਮੰਗਲਵਾਰ ਨੂੰ ਇਹ ਗੱਲ ਸਪਸ਼ੱਟ ਕਰ ਦਿੱਤੀ ਹੈ ਕਿ ਪਾਰਟੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ (ਸਪਾ) ਨਾਲ ਮਿਲ ਕੇ ਲੜੇਗੀ। ਕਾਂਗਰਸ ਦੇ ਸੀਨੀਅਰ ਨੇਤਾ ਤੇ ਪਾਰਟੀ ਦੇ ਉੱਤਰ ਪ੍ਰਦੇਸ਼ ਦੇ ਇੰਚਾਰਜ ਤੇ ਜਨਰਲ ਸਕੱਤਰ ਗੁਲਾਮ ਨਭੀ ਆਜ਼ਾਦ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਸਪਾ ਨਾਲ ਮਿਲ ਕੇ ਚੋਣ ਚੜਣ ਦਾ ਫੈਸਲਾ ਕੀਤਾ ਜਾ ਚੁੱਕਾ ਹੈ ਪਰ ਇਸ ਬਾਰੇ ਪੂਰੀ ਜਾਣਕਾਰੀ ਇਕ-ਦੋ ਦਿਨਾਂ ‘ਚ ਦਿੱਤੀ ਜਾਵੇਗੀ।
ਸਪਾ ਦੇ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੇ ਵੀ ਕੱਲ ਕਿਹਾ ਸੀ ਕਿ ਉਨ੍ਹਾਂ ਦਾ ਧੜਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨਾਲ ਗਠਜੋੜ ਦਾ ਇਛੁੱਕ ਹੈ। ਸਪਾ ਦੇ ਅਖਿਲੇਸ਼ ਧੜੇ ਨੂੰ ਕੱਲ ਹੀ ਚੋਣ ਕਮਿਸ਼ਨ ਨੇ ਅਸਲੀ ‘ਸਪਾ’ ਮੰਨਦਿਆਂ ‘ਸਾਈਕਲ’ ਨਿਸ਼ਾਨ ‘ਤੇ ਚੋਣ ਲੜਣ ਦੀ ਮਨਜ਼ੂਰੀ ਦਿੱਤੀ ਸੀ। ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਨਾਲ ਗਠਜੋੜ ਬਾਰੇ ਆਖਰੀ ਫੈਸਲਾ ਅਖਿਲੇਸ਼ ਦੀ ਅਗਵਾਈ ਵਾਲੀ ਸਪਾ ਨੂੰ ਕਰਨਾ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਗਠਜੋੜ ਹੋਵੇਗਾ।