ਫ਼ਿਲਮ ‘ਉੜਤਾ ਪੰਜਾਬ’ ‘ਤੇ ਸ਼ੁਰੂ ਹੋਇਆ ਵਿਵਾਦ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ। ਇਸ ਫ਼ਿਲਮ ਨੂੰ ਲੈ ਕੇ ਮਾਮਲਾ ਇੰਨਾਂ ਵੱਧ ਗਿਆ ਸੀ ਕਿ ਇਹ ਫ਼ਿਲਮ ਬੌਂਬੇ ਹਾਈ ਕੋਰਟ ਤੱਕ ਪਹੁੰਚ ਗਈ। ਅੱਜ ਸੁਣਵਾਈ ‘ਚ ਖਬਰ ਮਿਲੀ ਹੈ ਕਿ ‘ਉੜਤਾ ਪੰਜਾਬ’ ਨੂੰ ਲੈ ਕੇ ਬੰਬੇ ਹਾਈ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ‘ਉੜਤਾ ਪੰਜਾਬ’ ਫ਼ੈਨ ਲਈ ਖੁਸ਼ਖਬਰੀ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਸ਼ਾਹਿਦ ਕਪੂਰ, ਆਲੀਆ ਭੱਟ, ਕਰੀਨਾ ਕਪੂਰ, ਅਤੇ ਦਿਲਜੀਤ ਦੁਸਾਂਝ ਹਨ।
ਜਿਸ ‘ਚ ਸ਼ਾਹਿਦ ਕਪੂਰ ਡਰੱਗਸ ਸਿੰਗਰ ਦਾ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ਪੰਜਾਬ ‘ਚ ਵੱਧਦੇ ਡਰੱਗਸ ਦੀ ਲੱਤ ਅਤੇ ਡਰਗਸ ਦੇ ਨੇੜੇ-ਤੇੜੇ ਘੁੰਮਦੀ ਨਜ਼ਰ ਆ ਰਹੀ ਹੈ। ਅਭਿਸ਼ੇਕ ਚੋਬੇ ਦੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ ਜੁਲਾਈ ‘ਚ ਰਿਲੀਜ਼ ਹੋ ਰਹੀ ਹੈ।











