ਨਵੀਂ ਦਿੱਲੀ : ਉਤਰ ਪ੍ਰਦੇਸ਼ ਵਿਧਾਨ ਸਭਾ ਦੀਆਂ 403 ਸੀਟਾਂ ਉਤੇ 7 ਪੜਾਵਾਂ ਅਧੀਨ ਵੋਟਿੰਗ ਹੋਵੇਗੀ| ਪਹਿਲੇ ਪੜਾਅ ਅਧੀਨ 11 ਫਰਵਰੀ ਨੂੰ ਵੋਟਾਂ ਪੈਣਗੀਆਂ, ਜਦੋਂ ਕਿ ਦੂਸਰੇ ਪੜਾਅ ਅਧੀਨ 15 ਫਰਵਰੀ, ਤੀਸਰੇ ਪੜਾਅ ਅਧੀਨ 19, ਚੌਥੇ ਪੜਾਅ ਅਧੀਨ 23 ਫਰਵਰੀ, ਪੰਜਵੇਂ ਪੜਾਅ ਅਧੀਨ 27 ਫਰਵਰੀ, ਛੇਵੇਂ ਪੜਾਅ ਅਧੀਨ 4 ਮਾਰਚ ਅਤੇ ਸੱਤਵੇਂ ਪੜਾਅ ਅਧੀਨ 8 ਮਾਰਚ ਨੂੰ ਵੋਟਿੰਗ ਹੋਵੇਗੀ| ਚੋਣ ਨਤੀਜਿਆਂ ਦਾ ਐਲਾਨ 11 ਮਾਰਚ ਨੂੰ ਹੋਵੇਗਾ|















