ਉਤਰਾਖੰਡ ‘ਚ ਇਕਜੁੱਟ ਹੋ ਕੇ ਲੜਾਂਗੇ ਚੋਣਾਂ: ਹਰੀਸ਼ ਰਾਵਤ

ਉਤਰਾਖੰਡ— ਉਤਰਾਖੰਡ ਦੇ ਸੀ.ਐਮ. ਹਰੀਸ਼ ਰਾਵਤ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਹਿਯੋਗੀ ਸਾਰੇ ਦਲ ਇਕਜੁੱਟ ਹਨ ਅਤੇ ਸੂਬਾ ਵਿਧਾਨਸਭਾ ਦੀਆਂ ਚੋਣਾਂ ਇਕਜੁੱਟ ਹੋ ਕੇ ਲੜਾਂਗੇ। ਰਾਵਤ ਨੇ ਕਾਂਗਰਸ ਦੇ ਅਧਿਕਾਰਤ ਪੇਜ਼ ‘ਤੇ ਅੱਜ ਭਾਵ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਉਤਰਾਖੰਡ ‘ਚ ਕਾਂਗਰਸ ਇਕਜੁੱਟ ਹੋ ਕੇ ਚੋਣਾਂ ਲੜਨ ਜਾ ਰਹੀ ਹੈ। ਸਾਰੇ ਸਇਯੋਗੀ ਵੀ ਪਾਰਟੀ ਨਾਲ ਖੜ੍ਹੇ ਹਨ। ਸੂਬੇ ‘ਚ ਕਾਂਗਰਸ ਨੂੰ ਬਹੁਜਨ ਸਮਾਜ ਪਾਰਟੀ ਦੇ 3, ਉਤਰਾਖੰਡ ਕ੍ਰਾਂਤੀ ਦਲ ਦੇ 1 ਅਤੇ 3 ਆਜ਼ਾਦ ਵਿਧਾਇਕਾਂ ਦਾ ਸਮਰਥੱਨ ਪ੍ਰਾਪਤ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਨੇਤਾ ਚੋਣਾਂ ਦੇ ਮਾਹੌਲ ਦੌਰਾਨ ਸੂਬਾ ਸਰਕਾਰ ‘ਤੇ ਘਪਲਿਆਂ ਦਾ ਦੋਸ਼ ਲਗਾ ਰਹੇ ਹਨ ਅਤੇ ਨਿਯਮਿਤ ਤੌਰ ‘ਤੇ ਇਹ ਗੱਲ ਚੁੱਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਇਨ੍ਹਾਂ ਛੋਟੇ ਵਰਕਰਾਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਕਿ ਉਤਰਾਖੰਡ ‘ਚ ਜਿੰਨੇ ਘਪਲੇ ਹੋਏ ਹਨ, ਉਨ੍ਹਾਂ ਨੂੰ ਅੰਜ਼ਾਮ ਦੇਣ ਵਾਲੇ ਸਾਰੇ ਘਪਲੇਬਾਜ਼ ਭਾਜਪਾ ਦੀ ਗੋਦ ‘ਚ ਬੈਠੇ ਹਨ।