ਉਤਰਖੰਡ ‘ਚ ਨਹੀਂ ਚੱਲਿਆ ਪੀ. ਐੱਮ. ਮੋਦੀ ਦਾ ਫਾਰਮੂਲਾ

ਉਤਰਖੰਡ — 7 ਜਨਵਰੀ ਨੂੰ ਭਾਜਪਾ ਦੀ ਰਾਸ਼ਟਰੀ ਕਾਰਜਕਾਰੀ ‘ਚ ਪ੍ਰਧਾਨ ਮੰਤਰੀ ਦੀ ‘ਮੇਰਾ ਭਾਈ-ਮੇਰਾ ਬੇਟਾ’ ਦਾ ਫਾਰਮੂਲਾ ਟਿਕਟ ਵੰਡਣ ਸਮੇਂ ਨਹੀਂ ਚੱਲਿਆ। ਇਥੇ ਬੇਟਾ-ਬੇਟੀ ਨੂੰ ਟਿਕਟ ਤਾਂ ਮਿਲੀ ਹੀ, ਨਾਲ ਹੀ ਰਿਸ਼ਤੇਦਾਰਾਂ ਦਾ ਵੀ ਖਿਆਲ ਰੱਖਿਆ ਗਿਆ।
ਧਨੋਲਟੀ ਦੇ ਸੀਟਿੰਗ ਵਿਧਾਇਕ ਮਹਾਵੀਰ ਰਾਂਗੜ ਦਾ ਟਿਕਟ ਕੱਟ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਰਿਸ਼ਤੇਦਾਰ ਨਰਾਇਣ ਸਿੰਘ ਰਾਣਾ ਨੂੰ ਟਿਕਟ ਦਿੱਤਾ ਗਿਆ। ਕਦੇ ਵਿਧਾਨ ਸਭਾ ਚੋਣਾਂ ਨਾ ਜਿੱਤਣ ਵਾਲੇ ਬਜ਼ੁਰਗ ਰਾਣਾ ਨੂੰ ਪੈਰਾਸ਼ੂਟ ਤੋਂ ਹੇਠਾਂ ਲਾ ਕੇ ਪਾਰਟੀ ਨੇ ਨੌਜਵਾਨ ਰਾਂਗੜ ਨੂੰ ਆਪਣੇ ਸਰਵੇ ਦੇ ਆਧਾਰ ‘ਤੇ ਦਰਕਿਨਾਰ ਦਿੱਤਾ ਹੈ। 5 ਸਾਲਾ ਤੋਂ ਰਾਜਨੀਤੀ ‘ਚ ਉਦਾਸੀਨ ਰਹੇ ਰਾਜਨਾਥ ਦੇ ਰਿਸ਼ਤੇਦਾਰ ਨੂੰ ਉਤਾਰ ਕੇ ਪਾਰਟੀ ਨੂੰ ਕਿੰਨਾ ਫਾਇਦਾ ਜਾਂ ਨੁਕਸਾਨ ਹੋਵੇਗਾ, ਇਹ ਤਾਂ ਨਤੀਜੇ ਆਉਣ ਤੋਂ ਬਾਅਦ ਹੀ ਸਾਫ ਹੋ ਪਾਵੇਗਾ।
ਭਾਜਪਾ ‘ਤੇ ਪਰਿਵਾਰਵਾਦ ਦੇ ਲਗ ਰਹੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਹੁਣ ਭਲੇ ਹੀ ਹਮਲਾਵਰ ਨਹੀਂ ਦਿਖ ਰਹੀ ਹੈ, ਪਰ ਭਾਜਪਾ ਦੇ ਬਾਗੀ ਹੋਏ ਨੇਤਾਵਾਂ ਨੇ ਝੰਡੇ ਬੁਲੰਦ ਕਰ ਦਿੱਤਾ ਹਨ।