ਬੌਲੀਵੁਡ ਸਿਤਾਰਿਆਂ ਦੇ ਸੋਸ਼ਲ ਐਕਾਊਂਟਸ ਹੈਕ ਹੋਣਾ ਅੱਜ ਕੱਲ ਆਮ ਗੱਲ ਹੋ ਗਈ ਹੈ। ਆਏ ਦਿਨੀਂ ਕਿਸੇ ਨਾ ਕਿਸੇ ਹਸਤੀ ਦਾ ਐਕਾਊਂਟ ਹੈਕ ਹੋਣ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ ਹਾਲਾਂਕਿ ਇਸ ਤੋਂ ਆਮ ਲੋਕਾਂ ਨੂੰ ਵੀ ਕਾਫ਼ੀ ਸਾਵਧਾਨ ਰਹਿਣ ਦੀ ਲੋੜ ਹੈ। ਹੁਣ ਹਾਲ ਹੀ ‘ਚ ਮਸ਼ਹੂਰ ਅਦਾਕਾਰਾ ਤਬੂ ਦਾ ਇਨਸਟਾਗ੍ਰੈਮ ਐਕਾਊਂਟ ਹੈਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਖ਼ੁਦ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ।
ਇਨਸਟਾਗ੍ਰੈਮ ਹੈਕ ਹੋਣ ਦੇ ਬਾਵਜੂਦ ਵੀ ਤਬੂ ਨੇ ਆਪਣੀ ਇੰਸਟਾ ਸਟੋਰੀ ‘ਤੇ ਇੱਕ ਚਿਤਾਵਨੀ ਭਰਿਆ ਸੰਦੇਸ਼ ਜਾਰੀ ਕੀਤਾ ਹੈ ਅਤੇ ਕਿਹਾ ਕਿ ਹੈਕ ਅਲਰਟ ਮੇਰਾ ਇਨਸਟਾਗ੍ਰੈਮ ਐਕਾਊਂਟ ਹੈਕ ਹੋ ਗਿਆ ਹੈ। ਮੇਰੇ ਐਕਾਊਂਟ ‘ਤੇ ਕੋਈ ਲਿੰਕ ਕਲਿੱਕ ਨਾ ਕਰਨਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਸ਼ਮਿਤਾ ਸੇਨ ਦੀ ਧੀ ਰਿਨੀ ਸੇਨ, ਅਦਾਕਾਰਾ ਈਸ਼ਾ ਦਿਓਲ, ਉਰਮਿਲਾ ਮਾਤੋਂਡਕਰ ਅਤੇ ਕੋਰੀਓਗ੍ਰਾਫ਼ਰ ਫ਼ਰਾਹ ਖ਼ਾਨ ਦੇ ਵੀ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਚੁੱਕੇ ਹਨ।











