‘ਈਦ’ ਮੌਕੇ ਮੰਤਰੀ ਧਾਲੀਵਾਲ ਪਹੁੰਚੇ ਮਸਜਿਦ, ਮੁਸਲਿਮ ਭਾਈਚਾਰੇ ਨੂੰ ਗਲ ਲਾ ਦਿੱਤੀ ਵਧਾਈ

ਅੰਮ੍ਰਿਤਸਰ- ਭਾਰਤ ‘ਚ ਅੱਜ ਈਦ-ਉਲ-ਫ਼ਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਅਜੇ ਗੁਪਤਾ ਜਾਮਾ ਮਸਜਿਦ ਅੰਮ੍ਰਿਤਸਰ ਪਹੁੰਚੇ। ਜਿਥੇ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨੂੰ ਗਲ ਲਾ ਕੇ ਈਦ ਦੀ ਵਧਾਈ ਦਿੱਤੀ।
ਕੁਲਦੀਪ ਸਿੰਘ ਧਾਲੀਵਾਲ ਨੇ ਵੀਡੀਓ ਐਕਸ ਅਕਾਊਂਟ ‘ਤੇ ਸਾਂਝੀ ਕਰਦਿਆਂ ਲਿਖਿਆ ਕਿ ‘ਅੱਜ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫਿਤਰ ਦੀਆਂ ਮੁਬਾਰਕਾਂ ਦੇਣ ਲਈ ਵਿਧਾਇਕ ਅਜੇ ਗੁਪਤਾ ਜੀ ਦੇ ਨਾਲ ਜਾਮਾ ਮਸਜ਼ਿਦ ਅੰਮ੍ਰਿਤਸਰ ਪਹੁੰਚੇ। ਮੈਂ ਦੁਆ ਕਰਦਾ ਹਾਂ ਕਿ ਸਾਰੇ ਭਾਈਚਾਰਿਆਂ ਦੇ ਲੋਕ ਤੰਦਰੁਸਤ ਰਹਿਣ ਅਤੇ ਉਨ੍ਹਾਂ ਦੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰਨ।’