ਨਵੀਂ ਦਿੱਲੀ – ਇੰਗਲੈਂਡ ਵਿਰੁੱਧ ਭਾਰਤੀ ਧਰਤੀ ‘ਤੇ ਖੇਡੇ ਜਾਣ ਵਾਲੀ ਆਗਾਮੀ ਚਾਰ ਟੈੱਸਟ ਮੈਚਾਂ ਦੀ ਸੀਰੀਜ਼ ਦੇ 2 ਮੈਚਾਂ ਲਈ ਮੰਗਲਵਾਰ ਨੂੰ ਚੁਣੀ ਜਾਣ ਵਾਲੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਵਾਪਸੀ ਹੋਵੇਗੀ। ਜਸਪ੍ਰੀਤ ਬੁਮਰਾਹ ਅਤੇ ਰਵੀਚੰਦਰਨ ਅਸ਼ਵਿਨ ਸੱਟ ਕਾਰਨ ਆਸਟਰੇਲੀਆ ਵਿਰੁੱਧ ਬ੍ਰਿਸਬੇਨ ‘ਚ ਖੇਡੇ ਜਾ ਰਹੇ ਚੌਥੇ ਟੈੱਸਟ ਮੈਚ ਲਈ ਆਖਰੀ 11 ‘ਚ ਜਗ੍ਹਾ ਨਹੀਂ ਬਣਾ ਸਕੇ ਸਨ ਅਤੇ ਮੁਹੰਮਦ ਸ਼ਮੀ, ਰਵਿੰਦਰ ਜਡੇਜਾ, ਉਮੇਸ਼ ਯਾਦਵ ਅਤੇ ਹਨੁਮਾ ਵਿਹਾਰੀ ਚੋਣ ਲਈ ਉਪਲੱਬਧ ਨਹੀਂ ਹੋਣਗੇ।
ਚੇਨਈ ‘ਚ ਖੇਡੇ ਜਾਣ ਵਾਲੇ ਸ਼ੁਰੂਆਤੀ ਦੋ ਟੈੱਸਟ ਮੈਚਾਂ ਲਈ ਭਾਰਤੀ ਟੀਮ ਨੂੰ 27 ਜਨਵਰੀ ਨੂੰ ਬਾਇਓ ਬਬਲ ‘ਚ ਪ੍ਰਵੇਸ਼ ਕਰਨਾ ਹੋਵੇਗਾ। BCCI ਪਹਿਲੇ ਦੋ ਟੈੱਸਟ ਮੈਚਾਂ ਦੇ ਲਈ 16 ਤੋਂ 18 ਖਿਡਾਰੀਆਂ ਦੇ ਇਲਾਵਾ ਕੁੱਝ ਨੈੱਟ ਗੇਂਦਬਾਜ਼ਾਂ ਦੀ ਚੋਣ ਕਰ ਸਕਦੀ ਹੈ।
ਭਾਰਤੀ ਟੀਮ- ਵਿਰਾਟ ਕੋਹਲੀ (ਕਪਤਾਨ), ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਮਯੰਕ ਅਗਰਵਾਲ (ਰਿਜ਼ਰਵ), ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਰਿਧੀਮਾਨ ਸਾਹਾ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਟੀ. ਨਟਰਾਜਨ, ਰਵੀਚੰਦਰਨ ਅਸ਼ਵਿਨ, ਸ਼ਾਹਬਾਜ ਨਦੀਮ ਅਤੇ ਕੁਲਦੀਪ ਯਾਦਵ।












