ਇਹ ਹਨ ਫ਼ੈਟੀ ਲਿਵਰ ਦੇ ਲੱਛਣ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਬਿਜ਼ੀ ਲਾਈਫ਼ ਸਟਾਈਲ ਦੇ ਚਲਦੇ ਅਕਸਰ ਲੋਕ ਆਪਣੇ ਖਾਣ-ਪੀਣ ਵੱਲ ਧਿਆਨ ਨਹੀਂ ਦਿੰਦੇ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਹੈਲਥ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚੋਂ ਇੱਕ ਹੈ ਫ਼ੈਟੀ ਲੀਵਰ। ਫ਼ੈਟੀ ਲਿਵਰ ਮਤਲਬ ਲੀਵਰ ‘ਚ ਫ਼ੈਟ ਦੀ ਮਾਤਰਾ ਵਧਣਾ। ਜ਼ਿਆਦਾ ਸ਼ਰਾਬ ਦੀ ਵਰਤੋਂ ਅਤੇ ਮੋਟਾਪੇ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬੀਮਾਰੀ ਆਨੁਵਾਂਸ਼ਿਕ ਵੀ ਹੋ ਸਕਦੀ ਹੈ। ਸੋਧ ਮੁਤਾਬਕ ਜਿਨ੍ਹਾਂ ਲੋਕਾਂ ‘ਚ ਫ਼ੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ‘ਚ ਡਾਇਬਿਟੀਜ਼ ਦਾ ਖਤਰਾ ਵਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਫ਼ੈਟੀ ਲਿਵਰ ਦੇ ਲੱਛਣਾ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ…
ਫ਼ੈਟੀ ਲਿਵਰ ਦੇ ਲੱਛਣ
1. ਪੀਲੀਆ
ਚਮੜੀ ਅਤੇ ਅੱਖਾਂ ‘ਚ ਪੀਲਾਪਨ ਦਿਖਾਈ ਦੇਣਾ ਵੀ ਫ਼ੈਟੀ ਲਿਵਰ ਦੇ ਲੱਛਣ ਹੋ ਸਕਦੇ ਹਨ। ਲਿਵਰ ਦੇ ਰੋਗਾਂ ਨੂੰ ਪਹਿਚਾਨਣ ਲਈ ਸਮੇਂ-ਸਮੇਂ ‘ਤੇ ਚਮੜੀ ਅਤੇ ਅੱਖਾਂ ਦੀ ਜਾਂਚ ਕਰਵਾਉਂਦੇ ਰਹੋ।
2. ਪੇਟ ਦਰਦ
ਫ਼ੈਟੀ ਲਿਵਰ ਦੀ ਸਮੱਸਿਆ ਹੋਣ ‘ਤੇ ਵਾਰ-ਵਾਰ ਪੇਟ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਜੇ ਤੁਹਾਨੂੰ ਵੀ ਵਾਰ-ਵਾਰ ਪੇਟ ਦਰਦ ਰਹਿੰਦਾ ਹੈ ਤਾਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਓ ਅਤੇ ਡਾਕਟਰੀ ਜਾਂਚ ਕਰਵਾਓ। ਇਸ ਨਾਲ ਪੇਟ ਦੇ ਉਪਰੀ ਸੱਜੇ ਭਾਗ ‘ਚ ਜਾਂ ਪਸਲੀਆਂ ਦੇ ਸੱਜੇ ਭਾਗ ‘ਚ ਦਰਦ ਹੁੰਦਾ ਹੈ।
3. ਥਕਾਵਟ
ਲਿਵਰ ਸਬੰਧੀ ਸਮੱਸਿਆ ਹੋਣ ‘ਤੇ ਥਕਾਵਟ, ਚੱਕਰ ਆਉਣਾ, ਯਾਦਦਾਸ਼ਤ ਘੱਟ ਹੋਣਾ, ਦਿਮਾਗੀ ਕਮਜ਼ੋਰੀ ਆਦਿ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਨ੍ਹਾਂ ਨੂੰ ਭੁੱਲ ਕੇ ਵੀ ਨਜ਼ਰਅੰਦਾਜ਼ ਨਾ ਕਰੋ।
4. ਭੁੱਖ ਘੱਟ ਲੱਗਣਾ
ਭਾਰ ਘੱਟ ਹੋਣਾ ਜਾਂ ਫ਼ਿਰ ਭੁੱਖ ਘੱਟ ਲੱਗਣਾ ਵੀ ਫ਼ੈਟੀ ਲਿਵਰ ਦੇ ਲੱਛਣ ਹਨ। ਇਸ ਸਮੱਸਿਆ ‘ਚ ਰੋਗੀ ਬਹੁਤ ਕਮਜ਼ੋਰ ਹੋ ਜਾਂਦਾ ਹੈ।
5. ਪਾਚਨ ‘ਚ ਗੜਬੜੀ
ਲਿਵਰ ਸਬੰਧੀ ਸਮੱਸਿਆ ਹੋਣ ‘ਤੇ ਖਾਣੇ ਦਾ ਠੀਕ ਤਰ੍ਹਾਂ ਨਾਲ ਨਾ ਪਚਣਾ ਅਤੇ ਐਸੀਡਿਟੀ ਦੀ ਸਮੱਸਿਆ ਹੋਣ ਵਰਗੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।