ਮੁੰਬਈ – ਇਸ਼ਾਂਤ ਸ਼ਰਮਾ ਨੂੰ ਕਈ ਲੋਕਾਂ ਨੇ ਉਸ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਪਰ ਸਿਰਫ਼ ਜੇਸਨ ਗਿਲੈਸਪੀ ਹੀ ਸੀ ਜਿਸ ਨੇ ਇਨ੍ਹਾਂ ਦਾ ਹੱਲ ਵੀ ਦੱਸਿਆ ਜਿਸ ਨੂੰ ਉਹ ਲੰਬੇ ਸਮੇਂ ਤੋਂ ਲੱਭ ਰਿਹਾ ਸੀ। ਇਸ਼ਾਂਤ ਨੂੰ ਇਹ ਵੀ ਲਗਦਾ ਹੈ ਵਿਰਾਟ ਕੋਹਲੀ ਦੀ ਕਪਤਾਨੀ ਨੇ ਮੁਹੰਮਦ ਸ਼ਮੀ, ਉਮੇਸ਼ ਯਾਦਵ ਅਤੇ ਉਸ ਦਰਮਿਆਨ ਬਿਹਤਰ ਸੰਵਾਦ ਦੇ ਨਾਲ-ਨਾਲ ਸਾਡੇ ਤਿੰਨਾਂ ਦੇ ਹੁਨਰ ਨੂੰ ਦੇਸ਼ ਦੇ ਸਭ ਤੋਂ ਤੇਜ਼ ਗੇਂਦਬਾਜ਼ੀ ਹਮਲੇ ਨੂੰ ਨਿਖਾਰਨ ਵਿੱਚ ਸ਼ਾਨਦਾਰ ਰੋਲ ਅਦਾ ਕੀਤਾ, ਪਰ ਧੋਨੀ ਦੀ ਕਪਤਾਨੀ ‘ਚ ਅਜਿਹਾ ਨਹੀਂ ਸੀ ਹੁੰਦਾ।
ਦਰਅਸਲ, ਮੈਚ ਖਤਮ ਹੋਣ ਤੋਂ ਬਾਅਦ ਇਸ਼ਾਂਤ ਨੇ ਕਿਹਾ, ”ਦੇਖੋ ਧੋਨੀ ਦੇ ਸਮੇਂ ਸਾਡੇ ‘ਚੋਂ ਕੁੱਝ ਖਿਡਾਰੀਆਂ ਕੋਲ ਓਨਾ ਤਜਰਬਾ ਨਹੀਂ ਸੀ। ਨਾਲ ਹੀ ਤੇਜ਼ ਗੇਂਦਬਾਜ਼ਾਂ ਨੂੰ ਰੋਟੇਟ ਕੀਤਾ ਜਾਂਦਾ ਸੀ, ਇਹੋ ਕਾਰਨ ਸੀ ਕਿ ਇੱਕ ਗਰੁੱਪ ਦੇ ਤੌਰ ‘ਤੇ ਨਿਰੰਤਰਤਾ ਹਾਸਿਲ ਨਹੀਂ ਕੀਤੀ ਜਾ ਸਕੀ।” ਉਸ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਵੀ ਕਾਫ਼ੀ ਟੈੱਸਟ ਮੈਚ ਖੇਡੇ ਹਨ ਅਤੇ ਉਸ ਸਮੇਂ 6 ਜਾਂ 7 ਤੇਜ਼ ਗੇਂਦਬਾਜ਼ ਹੁੰਦੇ ਸਨ ਜਿਨ੍ਹਾਂ ਨੂੰ ਰੋਟੇਟ ਕੀਤਾ ਜਾਂਦਾ ਸੀ ਜਦਕਿ ਉਸ ਦੇ ਮੁਕਾਬਲੇ ‘ਚ ਹੁਣ ਤਿੰਨ ਜਾਂ ਚਾਰ ਹੀ ਹਨ।
ਇਸ਼ਾਂਤ ਨੇ ਅੱਗੇ ਕਿਹਾ, ”ਜੇਕਰ ਤੁਸੀਂ ਜਾਣਦੇ ਹੋ ਕਿ ਤੁਹਾਡਾ ਤਿੰਨ-ਚਾਰ ਤੇਜ਼ ਗੇਂਦਬਾਜ਼ਾਂ (ਹੁਣ ਜਸਪ੍ਰੀਤ ਬੁਮਰਾਹ ਦੇ ਨਾਲ) ਦਾ ਪੂਲ ਹੈ ਤਾਂ ਇਸ ਨਾਲ ਸੰਵਾਦ ਵੱਧ ਜਾਂਦਾ ਹੈ। ਪਹਿਲਾਂ 6 ਜਾਂ 7 ਗੇਂਦਬਾਜ਼ ਹੋਣ ਕਾਰਨ ਇੰਨੀ ਗੱਲਬਾਤ ਨਹੀਂ ਸੀ ਹੁੰਦੀ।” ਉਸ ਨੇ ਕਿਹਾ, ”ਪਰ ਵਿਰਾਟ ਦੇ ਆਉਣ ਤੋਂ ਬਾਅਦ ਸਾਨੂੰ ਕਾਫ਼ੀ ਤਜਰਬਾ ਮਿਲਿਆ ਅਤੇ ਇਸ ਨਾਲ ਮਦਦ ਮਿਲੀ। ਹੁਣ ਜਦੋਂ ਤੁਸੀਂ ਜ਼ਿਆਦਾ ਖੇਡਦੇ ਹੋ ਤਾਂ ਡਰੈੱਸਿੰਗ ਰੂਮ ‘ਚ ਜ਼ਿਆਦਾ ਰਹਿੰਦੇ ਹੋ, ਪਰਿਵਾਰ ਦੇ ਮੁਕਾਬਲੇ ਟੀਮ ਨਾਲ ਜ਼ਿਆਦਾ ਸਮਾਂ ਗੁਜ਼ਾਰਦੇ ਹੋ ਤਾਂ ਇਹ ਚਰਚਾਵਾਂ ਵੀ ਖੁੱਲ੍ਹੀਆਂ ਹੁੰਦੀਆਂ ਹਨ। ਤੁਸੀਂ ਜਦੋਂ ਕ੍ਰੀਜ਼ ‘ਤੇ ਜਾਂਦੇ ਹੋ ਤਾਂ ਤੁਸੀਂ ਜ਼ਿਆਦਾ ਆਨੰਦ ਮਾਣਨਾ ਸ਼ੁਰੂ ਕਰ ਦਿੰਦੇ ਹੋਏ। ਇਹ ਅਲਗ ਹੀ ਕਿਸਮ ਦਾ ਅਹਿਸਾਸ ਹੈ।”












