ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1516

ਇਸ ਵਕਤ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਬਹੁਤ ਉਤਸ਼ਾਹ, ਗੱਲਬਾਤ ਅਤੇ ਡਰਾਮਾ ਮੌਜੂਦ ਹੈ। ਇਨ੍ਹਾਂ ‘ਚੋਂ ਕਿਸੇ ਵੀ ਚੀਜ਼ ਵੱਲ ਬਹੁਤਾ ਜ਼ਿਆਦਾ ਧਿਆਨ ਨਾ ਦਿਓ। ਇਹ ਕੇਵਲ ਉਸ ਵੱਡੀ ਪਰੇਡ ਵਰਗੀ ਹੈ ਜਿਹੜੀ ਕਿਸੇ ਸਰਕਸ ਦੇ ਇੱਕ ਨਵੇਂ ਸ਼ਹਿਰ ‘ਚ ਆਉਣ ਦੇ ਮੌਕੇ ‘ਤੇ ਆਯੋਜਿਤ ਕੀਤੀ ਜਾਂਦੀ ਸੀ। ਹੋ ਸਕਦਾ ਹੈ ਕਿ ਉਸ ਸਰਕਸ ਦੇ ਕੁਝ ਜੋਕਰ ਵੀ ਸੜਕਾਂ ‘ਤੇ ਜੁਗਲਬੰਦੀਆਂ ਕਰਦੇ ਨਜ਼ਰ ਆ ਰਹੇ ਹੋਣ – ਪਰ ਵਾਪਿਸ ਜੇ ਸਰਕਸ ਦੇ ਮੇਨ ਟੈਂਟ ਦੇ ਅੰਦਰਲੇ ਨਜ਼ਾਰੇ ਦੀ ਗੱਲ ਕਰੀਏ ਤਾਂ ਤੁਹਾਨੂੰ ਛੱਤ ਤੋਂ ਦੋ ਰੱਸੀਆਂ ਦੇ ਸਹਾਰੇ ਲਟਕ ਕੇ ਕਰਤਬ ਦਿਖਾਉਣ ਲਈ ਇੱਕ ਟ੍ਰੈਪੀਜ਼ ਮਿਲਿਆ ਹੋਇਐ। ਇੱਥੇ ਤੁਹਾਨੂੰ ਕੁਝ ਬਹੁਤ ਹੀ ਵਿਹਾਰਕ ਅਤੇ ਬੁੱਧੀਮਾਨ ਕਦਮ ਚੁੱਕਣ ਦੀ ਲੋੜ ਹੈ। ਜਿੰਨਾ ਚਿਰ ਤੁਸੀਂ ਉਨ੍ਹਾਂ ਵੱਲ ਧਿਆਨ ਦਿਓਗੇ, ਸਭ ਕੁਝ ਠੀਕ ਹੋਵੇਗਾ। ਪਰ ਜੇ ਤੁਸੀਂ ਸਮਾਰੋਹ ‘ਚ ਸ਼ਾਮਿਲ ਹੋ ਕੇ ਕੇਵਲ ਰੌਲੇ-ਰੱਪੇ ‘ਚ ਮਗਨ ਹੋ ਜਾਓਗੇ ਤਾਂ ਤੁਸੀਂ ਇਹ ਭੁੱਲ ਸਕਦੇ ਹੋ ਕਿ ਅਸਲ ‘ਚ ਕਿਹੜੀ ਸ਼ੈਅ ਦੀ ਵਧੇਰੇ ਅਹਿਮੀਅਤ ਹੈ।
ਮੁਸ਼ਕਿਲ ਸਥਿਤੀਆਂ ‘ਚ ਬੱਚੇ ਅਕਸਰ ਅਜਿਹੀ ਟਿੱਪਣੀ ਕਰਦੇ ਸੁਣੇ ਜਾ ਸਕਦੇ ਹਨ ਕਿ ਕਿਵੇਂ ਉਹ ਉਨ੍ਹਾਂ ਤੋਂ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੋਏ। ਪਰ ਅਸਲ ‘ਚ, ਬੱਚੇ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਉਹ ਆਮ ਵਰਗਾ ਵਿਹਾਰ ਕਰਦੇ ਜਾਪ ਸਕਦੇ ਹਨ, ਪਰ ਅੰਦਰੋਂ-ਅੰਦਰ ਉਹ ਪੂਰੀ ਤਰ੍ਹਾਂ ਸਤਰਕ ਹੁੰਦੇ ਹਨ। ਉਹ ਆਪਣੀ ਬਾਕੀ ਦੀ ਸਾਰੀ ਜ਼ਿੰਦਗੀ ਆਪਣੇ ਉਨ੍ਹਾਂ ਅਨੁਭਵਾਂ ਦੁਆਰਾ ਪ੍ਰਭਾਵਿਤ ਰਹਿੰਦੇ ਹਨ। ਹਾਲਾਂਕਿ, ਹੋ ਸਕਦੈ ਕਿ ਉਨ੍ਹਾਂ ਤਜਰਬਿਆਂ ਦੇ ਪ੍ਰਭਾਵਾਂ ਦਾ ਬੱਚਿਆਂ ਨੂੰ ਓਦੋਂ ਤਕ ਕੋਈ ਅਹਿਸਾਸ ਨਾ ਹੋਵੇ ਜਦੋਂ ਤਕ ਉਹ ਵੱਡੇ ਨਹੀਂ ਹੋ ਜਾਂਦੇ। ਤੁਸੀਂ ਇਸ ਵਕਤ ਆਪਣੇ ਅਤੀਤ ‘ਚੋਂ ਇੱਕ ਬਹੁਤ ਜ਼ਿਆਦਾ ਭਾਵਨਾਤਮਕ ਯਾਦ ਨੂੰ ਮਿਟਾਉਣ ‘ਚ ਕਾਮਯਾਬ ਹੋ ਰਹੇ ਹੋ। ਇਸ ਨਾਲ ਤੁਹਾਡਾ ਭਵਿੱਖ ਬਹੁਤ ਉਜਵਲ ਹੋ ਜਾਵੇਗਾ।
ਜੇ ਤੁਸੀਂ ਜਿਲਦ ਨੂੰ ਦੇਖ ਕੇ ਕਿਸੇ ਕਿਤਾਬ ਬਾਰੇ ਨਿਰਣਾ ਨਹੀਂ ਕਰ ਸਕਦੇ ਤਾਂ ਤੁਹਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਉਸ ਦੇ ਅੰਦਰ ਲਿਖਿਆ ਕੀ ਹੈ? ਤੁਸੀਂ ਲਾਇਬ੍ਰੇਰੀ ‘ਚ ਪਈਆਂ ਸਾਰੀਆਂ ਕਿਤਾਬਾਂ ਨੂੰ ਤਾਂ ਪੜ੍ਹ ਨਹੀਂ ਸਕਦੇ। ਕੁਝ ਹੱਦ ਤਕ, ਸਾਨੂੰ ਕਿਸੇ ਸਥਿਤੀ ਦੇ ਆਪਣੇ ਪਹਿਲੇ ਪ੍ਰਭਾਵ ‘ਤੇ ਭਰੋਸਾ ਕਰਨਾ ਹੀ ਚਾਹੀਦਾ ਹੈ। ਤੁਹਾਡੀ ਸੂਝ-ਬੂਝ ਕਾਫ਼ੀ ਵਧੀਆ ਹੈ। ਪਰ ਤੁਹਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹ ਡਰ ਜਾਂ ਪੱਖਪਾਤ ਦੁਆਰਾ ਰੰਗੀ ਨਾ ਜਾ ਰਹੀ ਹੋਵੇ। ਇਸ ਵਕਤ ਲੋੜ ਹੈ ਇੱਕ ਸੰਵੇਦਨਸ਼ੀਲ ਮਾਮਲੇ ਦੀ ਡੂੰਘੀ ਜਾਂਚ ਕਰਨ ਦੀ। ਤੁਹਾਨੂੰ ਸਭ ਕੁਝ ਪਤਾ ਕਰਨ ਦੀ ਜ਼ਰੂਰਤ ਨਹੀਂ, ਪਰ ਤੁਹਾਨੂੰ ਥੋੜ੍ਹਾ ਵਧੇਰੇ ਜਾਣਨ ਦੀ ਲੋੜ ਜ਼ਰੂਰ ਹੈ। ਸਹੀ ਸਵਾਲ ਪੁੱਛੋ, ਅਤੇ ਤੁਹਾਨੂੰ ਮਦਦਗਾਰ ਜਵਾਬ ਮਿਲਣਗੇ।
ਜਿਨ੍ਹਾਂ ਲੋਕਾਂ ਨੂੰ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਹਾਂ, ਉਹ ਸਾਡੇ ਲਈ ਸਭ ਤੋਂ ਜ਼ਿਆਦਾ ਮੁਸੀਬਤਾਂ ਪੈਦਾ ਕਰਦੇ ਹਨ ਅਤੇ ਸਾਡੇ ਲਈ ਸਭ ਤੋਂ ਵੱਧ ਡਰਾਮੇ ਰਚਦੇ ਹਨ। ਜਿਹੜੀਆਂ ਚੀਜ਼ਾਂ ਨੂੰ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਹਾਂ, ਉਨ੍ਹਾਂ ਦਾ ਪ੍ਰਭਾਵ ਵੀ ਕੁਝ ਅਜਿਹਾ ਹੀ ਹੁੰਦਾ ਹੈ। ਜੇ ਅਸੀਂ ਵਾਕਈ ਬਹੁਤੀ ਪਰਵਾਹ ਨਾ ਕਰਦੇ ਹੁੰਦੇ ਤਾਂ ਅਸੀਂ ਇੰਨੀ ਸਖ਼ਤ ਕੋਸ਼ਿਸ਼ ਨਹੀਂ ਸੀ ਕਰਨੀ, ਅਸੀਂ ਇੰਨੇ ਸ਼ਾਮਿਲ ਨਹੀਂ ਸੀ ਹੋਣਾ, ਅਸੀਂ ਇੰਨੀਆਂ ਵਚਨਬੱਧਤਾਵਾਂ ਨਹੀਂ ਸੀ ਕਰਨੀਆਂ, ਅਤੇ ਅਸੀਂ ਆਪਣੇ ਆਪ ਨੂੰ ਇੰਨਾ ਸੰਵੇਦਨਸ਼ੀਲ ਵੀ ਨਹੀਂ ਸੀ ਬਣਨ ਦੇਣਾ। ਪਿਆਰ ‘ਚ ਕੁਝ ਗ਼ਲਤ ਨਹੀਂ। ਜਨੂੰਨ ਨਾਲ ਵੀ ਕੁਝ ਗ਼ਲਤ ਨਹੀਂ। ਪਰ ਇਸ ਵਕਤ ਥੋੜ੍ਹਾ ਪਿੱਛੇ ਹੋ ਕੇ ਖੜ੍ਹੇ ਹੋਣ ਦੀ ਲੋੜ ਹੈ, ਅਤੇ ਆਪਣੀਆਂ ਕੁਝ ਡੂੰਘੀਆਂ ਸ਼ਮੂਲੀਅਤਾਂ ਨੂੰ ਵਧੇਰੇ ਨਿਰਪੱਖ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਵੀ।
ਕਿਸੇ ਇੱਕ ਇਕਲੌਤੇ ਸਾਜ਼ ਦੀ ਆਵਾਜ਼ ‘ਤੇ ਨੱਚਣਾ ਆਸਾਨ ਨਹੀਂ ਹੁੰਦਾ। ਕਈ ਵਾਰ, ਜੇਕਰ ਸੰਗੀਤਕਾਰ ਜੀਵੰਤ ਹੋਵੇ ਤਾਂ ਉਹ ਤੁਹਾਨੂੰ ਪੈਰ ਥਿਰਕਾਉਣ ‘ਤੇ ਮਜਬੂਰ ਕਰ ਸਕਦਾ ਹੈ। ਪਰ ਜਦੋਂ ਆਪਣੇ ਸਾਜ਼ ਨਾਲ ਬੇਸ ਦੇਣ ਵਾਲਾ ਇੱਕ ਮਿਊਜ਼ੀਸ਼ਨ ਅਤੇ ਇੱਕ ਢੋਲ ਹੋਵੇ ਤਾਂ ਫ਼ਿਰ ਰੰਗ ਕੁਝ ਵੱਖਰਾ ਹੀ ਬੱਝਦਾ ਹੈ। ਹਾਲ ਹੀ ‘ਚ ਕੁਝ ਸਮੇਂ ਤੋਂ, ਇੱਕ ਚੁਣੌਤੀਪੂਰਨ ਮਾਮਲੇ ਨਾਲ ਨਜਿੱਠਣ ਦੀ ਆਪਣੀ ਕੋਸ਼ਿਸ਼ ‘ਚ, ਤੁਸੀਂ ਇੱਕ ਸੋਲੋ ਪਲੇਅਰ ਹੀ ਬਣੇ ਰਹੇ ਹੋ। ਹੁਣ, ਬ੍ਰਹਿਮੰਡ ਤੁਹਾਨੂੰ ਆਪਣੀ ਪੂਰੀ ਹਿਮਾਇਤ ਦੇ ਰਿਹਾ ਹੈ। ਅਤੇ ਜਦੋਂ ਤੁਹਾਨੂੰ ਇਹ ਸਮਝ ਆਉਣਾ ਸ਼ੁਰੂ ਹੋ ਜਾਏਗਾ ਕਿ ਇੱਕ ਟੀਮ ਕੀ ਅਤੇ ਕਿੰਨਾ ਕੁਝ ਪ੍ਰਾਪਤ ਕਰ ਸਕਦੀ ਹੈ ਤਾਂ ਤੁਸੀਂ ਅਸਲ ਪ੍ਰਭਾਵ ਪਾਉਣ ਦੀ ਸ਼ਕਤੀ ਵੀ ਹਾਸਿਲ ਕਰ ਲਵੋਗੇ। ਅਤੇ ਇੱਥੋਂ ਤਕ ਕਿ ਜਿੱਥੇ ਪਹਿਲਾਂ ਕੋਈ ਵੀ ਤੁਹਾਡੀਆਂ ਧੁਨਾਂ ‘ਤੇ ਨੱਚਣ ਲਈ ਤਿਆਰ ਨਹੀਂ ਸੀ, ਉਹ ਵੀ ਜਲਦੀ ਹੀ ਵਧੇਰੇ ਉਤਸਾਹਪੂਰਣ ਬਣ ਜਾਣਗੇ।