ਇਕ ਹੀ ਪਰਿਵਾਰ ਦੇ 3 ਮੈਂਬਰਾਂ ਨੇ ਕੀਤੀ ਖ਼ੁਦਕੁਸ਼ੀ, ਫਾਹੇ ਨਾਲ ਲਟਕੀਆਂ ਮਿਲੀਆਂ ਲਾਸ਼ਾਂ

ਪਲੱਕੜ – ਉੱਤਰੀ ਕੇਰਲ ‘ਚ ਪਲੱਕੜ ਜ਼ਿਲ੍ਹੇ ਦੇ ਕੁਝਲਮਨੰਮ ਇਲਾਕੇ ‘ਚ ਵੀਰਵਾਰ ਨੂੰ ਇਕ ਪਰਿਵਾਰ ਦੇ ਤਿੰਨ ਮੈਂਬਰ ਆਪਣੇ ਘਰ ‘ਚ ਫਾਹੇ ਨਾਲ ਲਟਕੇ ਮਿਲੇ। ਪੁਲਸ ਨੇ ਦੱਸਿਆ ਕਿ 42 ਸਾਲਾ ਇਕ ਔਰਤ, ਉਸ ਦੇ 19 ਸਾਲਾ ਪੁੱਤ ਅਤੇ ਉਸ ਦੀ ਭੈਣ ਦੇ 24 ਸਾਲਾ ਪੁੱਤ ਨੂੰ ਸਵੇਰੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਘਰ ਦੇ ਕਮਰੇ ‘ਚ ਫਾਹੇ ਨਾਲ ਲਟਕੇ ਦੇਖਿਆ।
ਪੁਲਸ ਨੇ ਦੱਸਿਆ ਕਿ ਅਜਿਹਾ ਸੰਭਵ ਹੈ ਕਿ ਕਿਸੇ ਮਾਨਸਿਕ ਰੋਗ ਨਾਲ ਪੀੜਤ ਹੋਣ ਕਾਰਨ ਤਿੰਨਾਂ ਨੇ ਖ਼ੁਦਕੁਸ਼ੀ ਕੀਤੀ ਹੋਵੇ। ਇਹ ਵੀ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਉਸ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾਵੇਗਾ।