ਧਰਮਸ਼ਾਲਾ : ਧਰਮਸ਼ਾਲਾ ਟੈਸਟ ਵਿਚ ਆਸਟ੍ਰੇਲੀਆ ਨੇ ਭਾਰਤ ਅੱਗੇ ਜਿੱਤ ਲਈ 106 ਦੌੜਾਂ ਦਾ ਟੀਚਾ ਰੱਖਿਆ ਹੈ| ਆਸਟ੍ਰੇਲੀਆ ਦੀ ਦੂਸਰੀ ਪਾਰੀ ਅੱਜ ਮੈਚ ਦੇ ਤੀਸਰੇ ਦਿਨ ਕੇਵਲ 137 ਦੌੜਾਂ ਤੇ ਹੀ ਸਿਮਟ ਗਈ| ਭਾਰਤੀ ਗੇਂਦਬਾਜ਼ ਉਮੇਸ਼ ਯਾਦਵ, ਰਵਿੰਦਰ ਜਡੇਜਾ ਤੇ ਆਰ. ਅਸ਼ਵਿਨ ਨੇ 3-3, ਭੁਵਨੇਸ਼ਵਰ ਕੁਮਾਰ ਨੇ 1 ਖਿਡਾਰੀਆਂ ਨੂੰ ਆਊਟ ਕੀਤਾ| ਜ਼ਿਕਰਯੋਗ ਹੈ ਕਿ ਚਾਰ ਟੈਸਟ ਮੈਚਾਂ ਦੀ ਲੜੀ ਜਿੱਤਣ ਲਈ ਭਾਰਤ ਨੂੰ ਇਹ ਮੈਚ ਜਿੱਤਣਾ ਜ਼ਰੂਰੀ ਹੈ ਕਿਉਂਕਿ ਦੋਵੇਂ ਟੀਮਾਂ ਇਸ ਸਮੇਂ 1-1 ਦੀ ਬਰਾਬਰੀ ਤੇ ਹਨ|
ਇਸ ਤੋਂ ਪਹਿਲਾਂ ਭਾਰਤ ਨੇ ਸਾਹਾ ਦੀਆਂ 31 ਅਤੇ ਰਵਿੰਦਰ ਜਡੇਜਾ ਦੀਆਂ 63 ਦੌੜਾਂ ਦੀ ਬਦੌਲਤ ਪਹਿਲੀ ਪਾਰੀ ਵਿਚ 332 ਦੌੜਾਂ ਬਣਾਈਆਂ| ਆਸਟ੍ਰੇਲੀਆ ਵੱਲੋਂ ਬਣਾਈਆਂ ਗਈਆਂ 300 ਦੌੜਾਂ ਦੇ ਜਵਾਬ ਵਿਚ ਭਾਰਤ ਨੇ ਪਹਿਲੀ ਪਾਰੀ ਵਿਚ 32 ਦੌੜਾਂ ਦੀ ਲੀਡ ਲੈ ਲਈ ਸੀ|
ਆਸਟ੍ਰੇਲੀਆ ਦੀ ਦੂਸਰੀ ਪਾਰੀ ਵਿਚ ਸ਼ੁਰੂਆਤ ਖਰਾਬ ਰਹੀ| ਰੇਨਸ਼ਾਹ 8 ਅਤੇ ਵਾਰਨਰ 6 ਦੌੜਾਂ ਹੀ ਬਣਾ ਸਕੇ| ਇਸ ਤੋਂ ਇਲਾਵਾ ਸਟੀਵ ਸਮਿੱਥ 17, ਹੈਂਡਸੌਂਬ 18, ਮੈਕਸਵੈੱਲ 45, ਸ਼ੌਨ ਮਾਰਸ਼ 1 ਦੌੜ ਬਣਾ ਕੇ ਆਊਟ ਹੋ ਗਿਆ| ਮੈਥਿਊ ਵੇਡ ਨੇ ਅਜੇਤੂ 25 ਦੌੜਾਂ ਦੀ ਪਾਰੀ ਖੇਡੀ|















