ਆਲੂ ਖਾਣ ਦੇ ਬੇਮਿਸਾਲ ਫ਼ਾਇਦੇ

ਆਲੂ ਇੱਕ ਅਜਿਹੀ ਸਬਜ਼ੀ ਹੈ ਜਿਸ ਨੂੰ ਬੱਚੇ ਹੀ ਨਹੀਂ ਸਗੋਂ ਵੱਡੇ ਵੀ ਖਾਣ ‘ਚ ਪਸੰਦ ਕਰਦੇ ਹਨ। ਆਲੂਆਂ ਦੀ ਵਰਤੋਂ ਕਿਸੇ ਵੀ ਸਬਜ਼ੀ ‘ਚ ਕੀਤੀ ਜਾ ਸਕਦੀ ਹੈ। ਖਾਣੇ ‘ਚ ਟੇਸਟੀ ਹੋਣ ਦੇ ਨਾਲ-ਨਾਲ ਇਨ੍ਹਾਂ ‘ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸ਼ਰੀਰ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਆਲੂਆਂ ‘ਚ ਸਟਾਰਚ, ਕਾਰਬੋਹਾਈਡ੍ਰੇਟਸ, ਵਾਇਟਾਮਿਨ, ਕੋਲਿਨ ਅਤੇ ਐਂਟੀ ਔਕਸੀਡੈਂਟਸ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਪੌਸ਼ਟਿਕ ਤੱਤਾਂ ਕਰ ਕੇ ਹੀ ਆਲੂ ਬਲੱਡ ਪ੍ਰੈਸ਼ਰ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦੇ ਹਨ। ਇਸ ਹਫ਼ਤੇ ਅਸੀਂ ਤੁਹਨੂੰ ਆਲੂ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਬਲੱਡ ਪ੍ਰੈਸ਼ਰ ਨੂੰ ਰੱਖਣ ਕੰਟਰੋਲ ‘ਚ – ਆਲੂਆਂ ‘ਚ ਸਟਾਰਚ ਕਲੋਰੋਜੈਨਿਟ ਐਸਿਡ ਅਤੇ ਐਂਥੋਸਿਆਨਿਨਸ ਹੋਣ ਨਾਲ ਉਹ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਸਿਹਤ ਲਈ ਵਧੀਆ ਹੋਣ ‘ਤੇ ਵੀ ਇਸ ਦੇ ਬਣੇ ਚਿਪਸ ਜਾਂ ਸਨੈਕਸ ਭਾਰੀ ਮਾਤਰਾ ‘ਚ ਖਾਣ ਦੀ ਜਗ੍ਹਾ ਕੋਈ ਹੈਲਦੀ ਰੈਸਿਪੀ ਬਣਾ ਕੇ ਖਾਓ।
ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਕਰਨ ਦੂਰ – ਆਲੂਆਂ ‘ਚ ਪਾਏ ਜਾਣ ਵਾਲੇ ਐਂਟੀ-ਔਕਸੀਡੈਂਟ ਗੁਣ ਕੈਂਸਰ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।
ਯਾਦ ਸ਼ਕਤੀ ਨੂੰ ਕਰਨ ਮਜ਼ਬੂਤ – ਇਨ੍ਹਾਂ ‘ਚ ਕੋਲਿਨ ਤੱਤ ਹੋਣ ਨਾਨ ਇਹ ਦਿਮਾਗ਼ ਦੇ ਵਿਕਾਸ ‘ਚ ਫ਼ਾਇਦੇਮੰਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਯਾਦ ਸ਼ਕਤੀਵਧਦੀ ਹੈ। ਐਲਮਾਈਜ਼ਰ ਰੋਗ ਹੋਣ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ।
ਸਕਿਨ ਲਈ ਫ਼ਾਇਦੇਮੰਦ – ਆਲੂ ਸਕਿਨ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਣ ਦੇ ਨਾਲ-ਨਾਲ ਚਿਹਰੇ ਦੇ ਦਾਗ਼-ਧੱਬੇ, ਛਾਈਆਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੇ ਹਨ। ਇਨ੍ਹਾਂ ‘ਚ ਵਾਇਟਾਮਿਨ-C ਹੋਣ ਨਾਲ ਇਹ ਸਕਿਨ ਨੂੰ ਪ੍ਰੋਟੈਕਟ ਕਰਦੇ ਹਨ।
ਭਾਰ ਵਧਾਉਣ ਲਈ ਫ਼ਾਇਦੇਮੰਦ – ਦੁਬਲੇ-ਪਤਲੇ ਲੋਕਾਂ ਨੂੰ ਆਪਣਾ ਭਾਰ ਵਧਾਉਣ ਲਈ ਆਲੂ ਨੂੰ ਡਾਇਟ ‘ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਨ੍ਹਾਂ ‘ਚ ਕਾਰਬੋਹਾਈਡ੍ਰੇਟਸ, ਵਾਇਟਾਮਿਨ-C ਅਤੇ ਵਾਇਟਾਮਿਨ-B ਭਾਰੀ ਮਾਤਰਾ ‘ਚ ਮੌਜੂਦ ਹੁੰਦੇ ਹਨ ਜੋ ਭਾਰ ਵਧਾਉਣ ‘ਚ ਮਦਦ ਕਰਦੇ ਹਨ।
ਸੋਜ ਘਟਾਉਣ – ਜੇਕਰ ਤੁਸੀਂ ਸ਼ਰੀਰ ਦੇ ਕਿਸੇ ਹਿੱਸੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਤਿੰਨ ਜਾਂ ਚਾਰ ਆਲੂਆਂ ਨੂੰ ਭੁੰਨ ਕੇ ਛਿੱਲ ਲਵੋ। ਹੁਣ ਇਨ੍ਹਾਂ ਆਲੂਆਂ ‘ਤੇ ਲੂਣ ਅਤੇ ਕਾਲੀ ਮਿਰਚ ਪਾ ਕੇ ਖਾਓ। ਅਜਿਹਾ ਕਰਨ ਦੇ ਨਾਲ ਸੋਜ ਘੱਟ ਜਾਵੇਗੀ।
ਸੂਰਜਵੰਸ਼ੀ