ਆਪ ਨੇ ਕਾਂਗਰਸ ਅਤੇ ਕੈਪਟਨ ਵਲੋਂ ਵਿਰੋਧੀ ਧਿਰ ਵਜੋਂ ਨਿਭਾਈ ਭੂਮੀਕਾ ਤੇ ਉਠਾਏ ਸਵਾਲ

11ਲੁਧਿਆਣਾ/ਚੰਡੀਗੜ :  ਆਮ ਆਦਮੀ ਪਾਰਟੀ ਨੇ ਅੱਜ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਜੋਂ ਨਿਭਾਈ ਭੂਮੀਕਾ ਤੇ ਸਵਾਲ ਉਠਾਏੇ। ਹਲਕਾ ਆਤਮ ਨਗਰ ਲੁਧਿਆਣਾ ਵਿਖੇ ਕਾਂਗਰਸ ਪਾਰਟੀ ਦੁਆਰਾ ਕਰਵਾਈ ਗਈ ਇੱਕ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਆਲੋਚਕਾਂ ਨੂੰ ਸਖਤ ਸ਼ਬਦਾਂ ਵਿੱਚ ਜਵਾਬ ਦਿੰਦਿਆਂ ਆਪ ਦੇ ਸੈਕਟਰ ਕੋਆਰਡੀਨੇਟਰ ਸ. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਵਜੋਂ ਸਾਕਾਰਤਮਕ ਭੂਮੀਕਾ ਨਿਭਾਈ ਹੁੰਦੀ ਤਾਂ ਅਕਾਲੀ ਕਦੇ ਵੀ ਮਾਫੀਆ ਰਾਜ ਸਥਾਪਿਤ ਨਾ ਕਰ ਪਾਉਂਦੇ ਅਤੇ ਨਾ ਹੀ ਵਪਾਰ, ਆਵਾਜਾਈ, ਸ਼ਰਾਬ ਦੇ ਧੰਦੇ, ਰੇਤਾ-ਬੱਜਰੀ ਅਤੇ ਕੇਬਲ ਟੀ. ਵੀ. ਤੇ ਕਬਜਾ ਕਰ ਪਾਉਂਦੇ।
ਸ. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪਿਛਲੇ 2 ਸਾਲਾਂ ਤੋਂ ਹੁਣ ਤੱਕ ਕੈਪਟਨ ਨੇ ਪਾਰਲੀਮੈਂਟ ਵਿੱਚ ਸਿਰਫ ੮ ਸਵਾਲ ਹੀ ਪੁੱਛੇ ਹਨ ਅਤੇ ਪਾਰਲੀਮੈਂਟ ਦੀਆਂ ਵੱਡੀਆਂ ਬਹਿਸਾਂ ਤੋਂ ਵੀ ਦੂਰ ਹੀ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਨੇ ਪਟਿਆਲਾ ਅਸੈਂਬਲੀ ਨੂੰ ਛੱਡਕੇ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਕੀਤਾ ਅਤੇ ਕੈਪਟਨ ਅੰਮ੍ਰਿਤਸਰ ਲੋਕ ਸਭਾ ਸੀਟ ਲਡ਼ਨ ਲਈ ਚਲੇ ਗਏ। ਹੁਣ ਕੈਪਟਨ ਅੰਮ੍ਰਿਤਸਰ ਨੂੰ ਹਨੇਰੇ ਵਿੱਚ ਛੱਡਕੇ ਅਸੈਂਬਲੀ ਸੀਟ ਲਈ ਲਡ਼ਨਾ ਚਾਹੁੰਦੇ ਹਨ।
ਕਾਂਗਰਸ ਦੇ ਹਰੇਕ ਪਰਿਵਾਰ ਨੂੰ ਇੱਕ ਸਰਕਾਰੀ ਨੋਕਰੀ ਦੇ ਵਾਅਦੇ ਤੇ ਸਖਤ ਪ੍ਰਤੀਕਿਰਿਆ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਪੁੱਛਿਆ ਕਿ ਕੀ ਵਿਧਾਨ ਸਭਾ ਚੋਣਾ ਸਮੇਂ ਟਿਕਟਾਂ ਦੀ ਵੰਡ ਸਮੇਂ ਵੀ ਇਹੀ ਰੂਲ ਅਪਣਾਇਆ ਜਾਵੇਗਾ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਭਗ 54,09,699 ਪਰਿਵਾਰ ਹਨ ਅਤੇ ਸੁਬਾ ਸਰਕਾਰ ਵਿੱਚ 3,24,164 ਸਰਕਾਰੀ ਕਰਮਚਾਰੀ ਹਨ। ਉਹਨਾਂ ਸਵਾਲ ਕੀਤਾ ਕਿ ਕਾਂਗਰਸ ੫੦ ਲੱਖ ਪੋਸਟਾਂ ਕਿੱਥੋਂ ਲੈਕੇ ਆਵੇਗੀ, ਜਦੋਂਕਿ ਸਰਕਾਰੀ ਪੋਸਟਾਂ ਵਿੱਚ ਲਗਾਤਾਰ ਸਲਾਨਾ 3% ਦੀ ਗਿਰਾਵਟ ਹੋ ਰਹੀ ਹੈ ਅਤੇ 72% ਰੈਵੇਨਿਊ ਦਾ ਹਿੱਸਾ ਸਿਰਫ ਕਰਮਚਾਰੀਆਂ ਦੀਆਂ ਤਨਖਾਹਾਂ, ਪੈਂਸ਼ਨਾਂ ਅਤੇ ਗੈਰ-ਨੀਤੀਆਂ ਦੇ ਖਰਚੇ ਦੇਣ ਵਿੱਚ ਹੀ ਚਲਾ ਜਾਂਦਾ ਹੈ। ਉਹਨਾਂ ਕਿਹਾ ਕਿ ਕੈਪਟਨ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰਨ।
ਉਹਨਾਂ ਸਵਾਲ ਕੀਤਾ ਕਿ ਕੀ ਕਾਂਗਰਸ ਅਤੇ ਕੈਪਟਨ ਵੀ. ਆਈ. ਪੀ. ਕਲਚਰ ਨੂੰ ਜਾਰੀ ਰੱਖਣਗੇ ਜੋ ਕਿ ਪੂਰੇ ਦੇਸ਼ ਵਿੱਚ ਵਿਆਪਕ ਹੈ, ਜਾਂ ਫਿਰ ਆਮ ਆਦਮੀ ਬਣਕੇ ਆਮ ਜਨਤਾ ਵਿੱਚ ਵਿਚਰਨਗੇ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭੁਤਕਾਲ ਵਿਚ ਰਾਜੇ-ਮਹਾਂਰਾਜਿਆਂ ਨੇ ਹਮੇਸ਼ਾਂ ਜਨ-ਅੰਦੋਲਨਾਂ ਨੂੰ ਕੁਚਲਿਆ ਹੈ ਅਤੇ ਆਮ ਆਦਮੀ ਦੇ ਹਿਤਾਂ ਲਈ ਕਦੀ ਵੀ ਨਹੀਂ ਸੋਚਿਆ।