ਆਪਣੇ ਗ਼ਲਤ ਰਵੱਈਏ ਲਈ ਸਮਿਥ ਨੇ ਮੰਗੀ ਮੁਆਫ਼ੀ

ਧਰਮਸ਼ਾਲਾ: ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਭਾਰਤ ਖਿਲਾਫ਼ ਖੇਡੀ ਗਈ ਟੈਸਟ ਲੜੀ ਦੌਰਾਨ ਭਾਵਨਾਵਾਂ ‘ਚ ਬਹਿਣ ਦੇ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਕਈ ਵਾਰ ਮੈਂ ਆਪਣੀ ਹੀ ਦੁਨੀਆ ‘ਚ ਖੋਇਆ ਹੁੰਦਾ ਸੀ ਜਿਸ ਦੌਰਾਨ ਭਾਵਨਾਵਾ ‘ਚ ਬਹਿ ਗਿਆ, ਮੈਂ ਉਸ ਦੇ ਲਈ ਮੁਆਫ਼ੀ ਮੰਗਦਾ ਹਾਂ। ਭਾਰਤ ਅਤੇ ਆਸਟਰੇਲੀਆ ‘ਚ ਚੌਥੇ ਟੈਸਟ ਦੌਰਾਨ ਮੇਹਮਾਨ ਕਪਤਾਨ ਸਟੀਵ ਸਮਿਥ ਨੇ ਮੁਰਲੀ ਵਿਜੇ ਨੂੰ ਗਾਲ੍ਹਾਂ ਕੱਢ ਦਿੱਤੀਆਂ ਸੀ। ਲੜੀ ਦੌਰਾਨ ਕਈ ਵਿਵਾਦ ਦੇਖਣ ਨੂੰ ਮਿਲੇ ਜਿਨ੍ਹਾਂ ‘ਚ ਸਮਿਥ ਦਾ ਬ੍ਰੇਨ ਫ਼ੇਡ ਪ੍ਰਮੁੱਖ ਹੈ, ਜਦੋਂ ਉਹ ਡੀ. ਆਰ .ਐੱਸ. ਫ਼ੈਸਲਾ ਲੈਂਦੇ ਸਮੇਂ ਡ੍ਰੇਸਿੰਗ ਰੂਮ ਵੱਲ ਦੇਖਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਦੋਹਾਂ ਟੀਮਾਂ ਦੇ ਖਿਡਾਰੀਆਂ ‘ਚ ਵੀ ਕਈ ਵਾਰ ਬਹਿਸ ਦੇਖਣ ਨੂੰ ਮਿਲੀ।
ਸਮਿਥ ਨੇ ਹਾਲਾਂਕਿ ਲੜੀ ਹਾਰਨ ਤੋਂ ਬਾਅਦ ਭਾਰਤ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਲੜੀ ਮੇਰੇ ਲਈ ਸਰਵਸ਼੍ਰੇਸ਼ਠ ਲੜੀਆਂ ‘ਚੋਂ ਇੱਕ ਸੀ। ਭਾਰਤ ਨੂੰ ਜਿੱਤ ਦਾ ਕਰੈਡਿਟ ਜਾਂਦਾ ਹੈ, ਜੋ ਬੇਹਤਰੀਨ ਟੀਮ ਹੈ ਖਾਸ ਕਰ ਕੇ ਆਪਣੀ ਧਰਤੀ ‘ਤੇ। ਉਨ੍ਹਾਂ ਕਿਹਾ ਕਿ ਆਸਟਰੇਲੀਆ ਲਈ ਇਹ ਸਭ ਤੋਂ ਔਖਾ ਹਾਲਾਤ ਸੀ। ਮੈਨੂੰ ਫ਼ਰਕ ਹੈ ਕਿ ਅਸੀਂ ਭਾਰਤ ਨੂੰ ਚੁਣੌਤੀ ਦੇਣ ‘ਚ ਕਾਮਯਾਬ ਰਹੇ। ਕਈਆਂ ਨੇ ਸਾਨੂੰ ਨਕਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਭਾਰਤ 4-0 ਨਾਲ ਜਿੱਤੇਗਾ। ਮੈਨੂੰ ਆਪਣੀ ਟੀਮ ਦੇ ਪ੍ਰਦਰਸ਼ਨ ‘ਤੇ ਮਾਣ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਆਸਟਰੇਲੀਆ ‘ਚ ਚੌਥੇ ਟੈਸਟ ‘ਚ ਮੇਹਮਾਨ ਕਪਤਾਨ ਸਟੀਵ ਸਮਿਥ ਨੇ ਮੁਰਲੀ ਵਿਜੇ ਨੂੰ ਗਾਲ੍ਹਾਂ ਕੱਢ ਦਿੱਤੀਆਂ ਸੀ।