ਇਸਲਾਮਾਬਾਦ : ਮੁੰਬਈ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਅਤੇ ਜਮਾਤ-ਉਦ-ਦਾਵਾ ਦੇ ਸਰਗਨਾ ਹਾਫਿਜ਼ ਸਈਦ ਨੂੰ ਆਖਿਰਕਾਰ ਪਾਕਿਸਤਾਨ ਨੇ ਅੱਤਵਾਦੀ ਮੰਨ ਹੀ ਲਿਆ ਹੈ| ਪਾਕਿਸਤਾਨ ਨੇ ਹਾਫਿਜ਼ ਸਈਦ ਨੂੰ ਹੁਣ ਅੱਤਵਾਦ ਨਿਰੋਧਕ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਉਸ ਨੂੰ ਐਂਟੀ ਟੈਰਰਿਜ਼ਮ ਐਕਟ ਦੀ ਲਿਸਟ ਵਿਚ ਸ਼ਾਮਿਲ ਕੀਤਾ ਹੈ|
ਵਰਣਨਯੋਗ ਹੈ ਕਿ ਪਾਕਿਸਤਾਨ ਵਿਚ ਅੱਤਵਾਦੀਆਂ ਵੱਲੋਂ ਧਾਰਮਿਕ ਸਥਾਨਾਂ ਉਤੇ ਕੀਤੇ ਗਏ ਹਮਲਿਆਂ ਦੇ ਵਿਰੋਧ ਵਿਚ ਲਗਪਗ 100 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਹੈ| ਪਾਕਿਸਤਾਨ ਨੇ ਅੱਤਵਾਦੀਆਂ ਖਿਲਾਫ ਸਖਤ ਕਾਰਵਾਈ ਕਰਦਿਆਂ ਹੀ ਪਾਕਿਸਤਾਨੀ ਪੰਜਾਬ ਸਰਕਾਰ ਨੇ ਸਈਦ ਅਤੇ ਉਸ ਦੇ ਸਾਥੀ ਕਾਜੀ ਕਾਫਿਕ ਨੂੰ ਅੱਤਵਾਦ ਨਿਰੋਧਕ ਕਾਨੂੰਨ (ਏ.ਟੀ.ਏ) ਦੀ ਚੌਥੀ ਅਨੁਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ|















