ਆਈ.ਪੀ.ਐੱਲ ਵਿਚ ਭਲਕੇ ਪੰਜਾਬ ਦਾ ਮੁਕਾਬਲਾ ਬੰਗਲੌਰ ਨਾਲ

tgfcਬੰਗਲੁਰੂ  : ਆਈ.ਪੀ.ਐਲ ਵਿਚ ਭਲਕੇ ਬੁੱਧਵਾਰ ਨੂੰ ਕਿੰਗਸ ਇਲੈਵਨ ਪੰਜਾਬ ਅਤੇ ਰਾਇਲ ਚੈਲੰਜਰਸ ਬੰਗਲੌਰ ਦਾ ਮੁਕਾਬਲਾ ਹੋਵੇਗਾ। ਇਹ ਮੈਚ ਰਾਤ 8 ਵਜੇ ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਹ ਮੈਚ ਬੰਗਲੌਰ ਦੀ ਟੀਮ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪਲੇਅ ਆਫ ਵਿਚ ਪਹੁੰਚਣ ਲਈ ਉਸ ਨੂੰ ਇਹ ਮੈਚ ਜਿੱਤਣਾ ਜ਼ਰੂਰੀ ਹੈ, ਜਦੋਂ ਕਿ ਪੰਜਾਬ ਦੀ ਟੀਮ ਪਹਿਲਾਂ ਹੀ ਪਲੇਅ ਆਫ ਵਿਚੋਂ ਬਾਹਰ ਹੋ ਚੁੱਕੀ ਹੈ ਅਤੇ ਉਹ ਹੁਣ ਸਨਮਾਨ ਬਚਾਉਣ ਲਈ ਮੈਦਾਨ ਵਿਚ ਉਤਰੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਦੋਵੇਂ ਟੀਮਾਂ ਮੋਹਾਲੀ ਵਿਖੇ ਭਿੜ ਚੁੱਕੀਆਂ ਹਨ, ਜਿਸ ਵਿਚ ਬੰਗਲੌਰ ਦੀ ਟੀਮ ਨੇ ਪੰਜਾਬ ਨੂੰ ਕੇਵਲ 1 ਦੌੜ ਨਾਲ ਮਾਤ ਦਿੱਤੀ ਸੀ। ਹੁਣ ਦੇਖਣ ਇਹ ਹੋਵੇਗਾ ਕਿ ਸ਼ਾਨਦਾਰ ਫਾਰਮ ਵਿਚ ਚੱਲ ਰਹੀ ਬੰਗਲੌਰ ਦੀ ਟੀਮ ਨੂੰ ਪੰਜਾਬ ਦੀ ਟੀਮ ਕਿਸ ਤਰ੍ਹਾਂ ਟੱਕਰ ਦਿੰਦੀ ਹੈ।