ਆਂਧਰਾ ਪ੍ਰਦੇਸ਼ ਦੀ ਮਦਦ ਲਈ ਕੇਂਦਰ ਕਰੇਗਾ ਭਰਪੂਰ ਕੋਸ਼ਿਸ਼

ਵਿਸ਼ਾਖਾਪਟਨਮ— ਵਿੱਤ ਮੰਤਰੀ ਅਰੁਣ ਜੇਤਲੀ ਨੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਅੱਜ ਭਾਵ ਸ਼ੁੱਕਰਵਾਰ ਨੂੰ ਭਰੋਸਾ ਦਿੱਤਾ ਕਿ ਵੰਡ ਨਾਲ ਪ੍ਰਭਾਵਿਤ ਇਸ ਸੂਬੇ ਨੂੰ ਕੇਂਦਰ ਵਧ-ਚੜ੍ਹ ਕੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਨੂੰ ਤਿਆਰ ਹੈ। ਉਨ੍ਹਾਂ ਨੇ ਇਹ ਕਿਹਾ ਕਿ ਇਸ ਪ੍ਰਦੇਸ਼ ਦੇ ਅੰਦਰ ਰਾਸ਼ਟਰੀ ਔਸਤ ਤੋਂ 4-5 ਪ੍ਰਤੀਸ਼ਤ ਜ਼ਿਆਦਾ ਵਾਧਾ ਹਾਸਿਲ ਕਰਨ ਦੀਆਂ ਸੰਭਵਨਾਵਾਂ ਹਨ। ਜੇਤਲੀ ਨੇ ਉਮੀਦ ਜਤਾਈ ਕਿ ਬਹੁ-ਮਕਸਦ ਪੋਲਾੱਵਰਮ ਡੈਮ ਪ੍ਰਾਜੈਕਟ ਪੂਰਾ ਹੋਣ ਦੇ ਨਾਲ ਹੀ ਆਂਧਰਾ ਪ੍ਰਦੇਸ਼ ਖੇਤੀਬਾੜੀ ਉਤਪਾਦ ਦੇ ਖੇਤਰ ‘ਚ ਇਕ ਤਾਕਤਵਰ ਪ੍ਰਦੇਸ਼ ਦੇ ਰੂਪ ‘ਚ ਉਭਰੇਗਾ। ਉਨ੍ਹਾਂ ਨੇ ਕਿਹਾ, ‘ਮੈਂ ਤੁਹਾਨੂੰ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਜਿਥੋਂ ਤੱਕ ਕੇਂਦਰ ਸਰਕਾਰ ਦਾ ਸਵਾਲ ਹੈ, ਜੋ ਵੀ ਅਸੀਂ ਵਾਅਦੇ ਕੀਤੇ ਹਨ, ਅਸੀਂ ਸਿਰਫ ਉਸ ਨੂੰ ਪੂਰਾ ਨਹੀਂ ਕਰਾਂਗੇ ਸਗੋਂ ਅਸੀਂ ਅੱਗੇ ਵਧ ਕੇ ਸੂਬੇ ਨੂੰ ਸਹਾਇਤਾ ਉਪਲੱਬਧ ਕਰਵਾਵਾਂਗੇ। ਕਿਉਂਕੀ ਸਾਨੂੰ ਪਤਾ ਹੈ ਕਿ ਸੂਬੇ ‘ਚ ਉੱਚ ਦਰ ਨਾਲ ਵਾਧਾ ਹਾਸਿਲ ਕਰਨ ਦੀ ਸਮਰੱਥਾ ਹੈ ਅਤੇ ਇਹ ਪੂਰੇ ਦੇਸ਼ ਲਈ ਫਾਇਦੇਮੰਦ ਹੈ।’
ਆਂਧਰਾ ਪ੍ਰਦੇਸ਼ ਨੂੰ ਭਾਰਤ ਦਾ ਸਭ ਤੋਂ ਪ੍ਰਗਤੀਸ਼ੀਲ ਸੂਬਾ ਕਰਾਰ ਦਿੰਦੇ ਹੋਏ ਜੇਤਲੀ ਨੇ ਕਿਹਾ ਕਿ ਉਸ ਨੇ ਆਪਣੀ ਰਾਜਧਾਨੀ ਦਾ ਨਿਰਮਾਣ ਕਰਨਾ ਹੈ, ਵੱਡੇ ਸਿੰਚਾਈ ਪ੍ਰਾਜੈਕਟ ਲਾਗੂ ਕਰਨੇ ਹਨ, ਨਵੇਂ ਕਸਬੇ ਅਤੇ ਨਿਰਮਾਣ ਉਦਯੋਗ ਸਥਾਪਤ ਕਰਨੇ ਹਨ। ਉਨ੍ਹਾਂ ਨੇ ਕਿਹਾ ਕਿ, ਦੇਸ਼ ਦੇ ਹੋਰ ਭਾਗਾਂ ਦੀ ਤੁਲਨਾ ‘ਚ ਆਂਧਰਾ ਪ੍ਰਦੇਸ਼ ‘ਚ ਨਿਵੇਸ਼ ਦੀ ਸੰਭਾਵਨਾ ਕਾਫੀ ਜ਼ਿਆਦਾ ਹੈ। ਮੈਂ ਇਹ ਦੇਖ ਸਕਦਾ ਹਾਂ ਕਿ ਅਗਲੇ ਕੁਝ ਸਾਲ ‘ਚ ਆਂਧਰਾ ਪ੍ਰਦੇਸ਼ ‘ਚ ਰਾਸ਼ਟਰੀ ਸਮੂਚੇ ਘਰੇਲੂ ਉਤਪਾਦ ਦੇ ਮੁਕਾਬਲੇ ਘੱਟ ਤੋਂ ਘੱਟ 4-5 ਪ੍ਰਤੀਸ਼ਤ ਜ਼ਿਆਦਾ ਵਾਧੇ ਦੀ ਸਮਰੱਥਾ ਹੈ। ਜੇਤਲੀ ਨੇ ਕਿਹਾ ਇਹ ਤੱਟਵਰਤੀ ਅਰਥ-ਵਿਵਸਥਾ ਦੇ ਨਾਲ ਜ਼ਿਆਦਾਤਰ ਗਤੀਸ਼ੀਲ ਸੂਬਾ ਹੈ। ਉਮੀਦ ਹੈ ਕਿ ਪੋਲਾੱਵਰਮ ਪ੍ਰਾਜੈਕਟ ਦੇ ਪੂਰੀ ਤਰ੍ਹਾਂ ਨਾਲ ਚਾਲੂ ਹੋਣ ਨਾਲ ਇਹ ਪ੍ਰਦੇਸ਼ ਖੇਤੀਬਾੜੀ ਉਤਾਪਦਨ ਦੇ ਲਿਹਾਜ ਨਾਲ ਦੇਸ਼ ਦਾ ਇਕ ਪ੍ਰਮੁੱਖ ਕੇਂਦਰ ਹੋਵੇਗਾ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਕਿਹਾ ਕਿ ਸੂਬੇ ਦਾ ਅਗਲੇ ਸਾਲ 15 ਪ੍ਰਤੀਸ਼ਤ ਸਮੂਚੇ ਘਰੇਲੂ ਉਤਪਾਦ ‘ਚ ਵਾਧਾ ਕਰਨ ਦਾ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਅਮਰਾਵਤੀ ‘ਚ ਨਵੀਂ ਰਾਜਧਾਨੀ ਬਣਾ ਰਿਹਾ ਹੈ, ਜਿਸ ਲਈ ਕਾਫੀ ਧਨ ਲਈ ਕੇਂਦਰ ਅਤੇ ਨਿੱਜੀ ਇਕਾਈਆਂ ਤੋਂ ਸਹਾਇਤਾ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ, ਸਿਖਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਸੱਤਿਆ ਪ੍ਰਕਾਸ਼ ਟਕਰ ਨੇ ਕਿਹਾ ਕਿ ਸੂਬੇ ਦੀ ਵਾਧਾ ਦਰ 13 ਪ੍ਰਤੀਸ਼ਤ ਹੈ ਅਤੇ ਅਗਲੇ 10 ਸਾਲ ਤੱਕ ਦਹਾਈ ਅੰਕ ‘ਚ ਵਾਧੇ ਦੀ ਉਮੀਦ ਹੈ। ਪਿਛਲੇ ਸਾਲ ਸਤੰਬਰ ‘ਚ ਕੇਂਦਰ ਨੇ ਆਂਧਰਾ ਪ੍ਰਦੇਸ਼ ਲਈ ਵਿੱਤੀ ਪੈਕੇਜ ਦਾ ਐਲਾਨ ਕੀਤਾ ਸੀ, ਜਿਸ ‘ਚ ਪੋਲਾੱਵਰਮ ਸਿੰਚਾਈ ਪ੍ਰਾਜੈਕਟ ਲਈ ਵਿੱਤ ਪੋਸ਼ਣ, ਟੈਕਸ ਛੋਟ ਅਤੇ ਵਿਸ਼ੇਸ਼ ਮਦਦ ਸ਼ਾਮਲ ਹੈ।