ਅੰਮ੍ਰਿਤਸਰ – ਅੰਮ੍ਰਿਤਸਰ ਦੀ 153 ਕਿਲੋਮੀਟਰ ਲੰਬੀ ਭਾਰਤ-ਪਾਕਿਸਤਾਨ ਸਰਹੱਦ ’ਤੇ ਸਮੱਗਲਰਾਂ ਵੱਲੋਂ ਡਰੋਨ ਦੀ ਆਵਾਜਾਈ ਲਗਾਤਾਰ ਜਾਰੀ ਹੈ। ਰਿਪੋਰਟਾਂ ਅਨੁਸਾਰ ਬੀ. ਐੱਸ. ਐੱਫ. ਨੇ ਇਕ ਦਿਨ ਵਿਚ ਤਿੰਨ ਡਰੋਨ ਜ਼ਬਤ ਕੀਤੇ, ਜਿਨ੍ਹਾਂ ਵਿੱਚੋਂ ਇਕ ਜੇ. ਸੀ. ਪੀ. ਅਟਾਰੀ ਖੇਤਰ ਵਿੱਚ ਸੀ, ਜਿੱਥੇ ਰੀਟ੍ਰੀਟ ਸੈਰੇਮਨੀ ਪਰੇਡ ਹੋਈ ਸੀ। ਧਨੋਖੁਰਦ ਅਤੇ ਰੌੜਾਂਵਾਲਾ ਖੁਰਦ ਖੇਤਰਾਂ ਵਿੱਚ ਵੀ ਦੋ ਡਰੋਨ ਜ਼ਬਤ ਕੀਤੇ ਗਏ।
ਜ਼ਿਲ੍ਹੇ ਦੇ ਕੁਝ 12-13 ਪਿੰਡਾਂ ਵਿਚ ਡਰੋਨ ਅਤੇ ਹੈਰੋਇਨ ਦੇ ਪੈਕੇਟ ਪਤੰਗਾਂ ਵਾਂਗ ਪਏ ਮਿਲ ਰਹੇ ਹਨ, ਪਰ ਸਮੱਗਲਰਾਂ ਦਾ ਕੋਈ ਸੁਰਾਗ ਨਹੀਂ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਮੱਗਲਰ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਰਹੇ ਹਨ।















