ਚੰਡੀਗੜ੍ਹ – ਪੰਜਾਬ ਵਿਚ ਕਾਂਗਰਸ ਵਰਕਰਾਂ ਵੱਲੋਂ ਅਮ੍ਰਿੰਤਸਰ ਦੇ ਬੱਗਾ ਪਿੰਡ ਵਿਚ ਦਲਿਤ ਪਰਿਵਾਰ ‘ਤੇ ਅਤਿਆਚਾਰ ਦੀ ਘਟਨਾ ਨੂੰ ਲੈਕੇ ਨੈਸ਼ਨਲ ਐਸ.ਸੀ. ਕਮੀਸ਼ਨ ਨੇ ਸਖਤ ਕਾਰਵਾਈ ਕੀਤੀ ਹੈ। ਕਮੀਸ਼ਨ ਨੇ ਮਾਮਲੇ ਦੀ ਜਾਂਚ ਦੇ ਲਈ ਐਸ.ਆਈ.ਟੀ. ਦੇ ਗਠਨ ਦਾ ਆਦੇਸ਼ ਜਾਰੀ ਕੀਤਾ ਹੈ। ਕਮੀਸ਼ਨ ਨੇ ਕਿਹਾ ਕਿ ਚੰਡੀਗੜ੍ਹ ਹੈਡ ਕੁਆਰਟਰ ਵਿਚ ਤੈਨਾਤ ਆਈ.ਜੀ. ਦੀ ਅਗੁਵਾਈ ਵਾਲੀ ਐਸ.ਆਈ.ਟੀ. ਵੱਲੋਂ ਨਿਖਪੱਖ ਜਾਂਚ ਕਰਵਾਈ ਜਾਵੇ ਅਤੇ ਇਕ ਹਫ਼ਤੇ ਵਿਚ ਯਾਨੀ 31 ਮਈ ਤੱਕ ਮਾਮਲੇ ਵਿਚ ਕੀਤੀ ਗਈ ਕਾਰਵਾਈ ਦੀ ਰਿਪੋਰਟ ਪੇਸ਼ ਕਰੇ।
ਇਕ ਪ੍ਰੈਸ ਕਾਨਫਰੰਸ ਵਿਚ ਪੰਜਾਬ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ 21 ਮਈ ਨੂੰ ਨੈਸ਼ਨਲ ਕਮੀਸ਼ਨ ਦੇ ਕੋਲ ਇਸ ਮਾਮਲੇ ਵਿਚ ਸ਼ਿਕਾਇਤ ਦਰਜ਼ ਕਰਵਾਈ ਸੀ। ਇਸਤੋਂ ਬਾਅਦ 23 ਮਈ ਨੂੰ ਭਾਜਪਾ-ਅਕਾਲੀ ਦਾ ਵਫ਼ਦ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗੁਵਾਈ ਵਿਚ ਦਲਿਤ ਪਰਿਵਾਰ ‘ਤੇ ਹੋਏ ਅਤਿਆਚਾਰ ਦੇ ਮਾਮਲੇ ਨੂੰ ਗੰਭੀਰਤਾ ਨਾਲ ਚੁੱਕਿਆ ਸੀ।
ਵਿਨੀਤ ਜੋਸ਼ੀ ਨੇ ਦੱਸਿਆ ਕਿ ਦਲਿਤ ਕਸ਼ਮੀਰ ਸਿੰਘ ਨੇ 17 ਅਪ੍ਰੈਲ ਅਤੇ 30 ਅਪ੍ਰੈਲ ਨੂੰ ਕਾਂਗਰਸ ਦੀ ਗੁੰਡਾਗਰਦੀ ਦੀ ਸੂਚਨਾ ਪੁਲੀਸ ਹੇਲਪਲਾਈਨ ਨੰਬਰ 181 ‘ਤੇ ਦਿੱਤੀ ਸੀ, ਲੇਕਿਨ ਪੁਲੀਸ ਨੇ ਕਾਰਵਾਈ ਨਹੀਂ ਕੀਤੀ। ਇਸ ਦੋਸ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨੈਸ਼ਨਲ ਐਸ.ਸੀ. ਕਮੀਸ਼ਨ ਨੇ ਐਸ.ਆਈ.ਟੀ. ਤੋਂ ਮਾਮੇ ਵਿਚ ਪੁਲੀਸ ਦੀ ਭੂਮਿਕਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਕਮੀਸ਼ਨ ਨੇ ਐਸਆਈਟੀ ਨੂੰ ਪਤਾ ਲਗਾਉਣ ਨੂੰ ਕਿਹਾ ਹੈ ਕਿ ਕੀ ਸਥਾਨਕ ਪੁਲੀਸ ਨੇ ਕਸ਼ਮੀਰ ਸਿੰਘ ਨੂੰ 2-3 ਦਿਨ ਨਾਜਾਇਜ ਹਿਰਾਸਤ ਵਿਚ ਰੱਖਿਆ, ਪੁਲੀਸ ਹਿਰਾਸਤ ਵਿਚ ਕਸ਼ਮੀਰ ਸਿੰਘ ਦੇ ਪੁੱਤਰ ਨੂੰ ਕੁੱਟਿਆ ਗਿਆ ਅਤੇ ਕੀ ਕਸ਼ਮੀਰ ਸਿੰਘ ਦੀ ਪੱਤਨੀ ਅਤੇ ਬੇਟੀ ਦੀ ਇੱਜਤ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਗਈ। ਕਸ਼ਮੀਰ ਸਿੰਘ ਦੀ ਸ਼ਿਕਾਇਤ ਨੂੰ ਨਜ਼ਰਅੰਦਾਜ ਕਰਕੇ ਉਸਦੇ ਖਿਲਾਫ ਐਫ.ਆਈ.ਆਰ ਕਿਉਂ ਦਰਜ਼ ਕੀਤੀ ਗਈ ਅਤੇ ਕਿਉਂ ਕਸ਼ਮੀਰ ਸਿੰਘ ਦੀ ਸ਼ਿਕਾਇਤ ਦਰਜ਼ ਕਰਨ ਵਿਚ ਸਥਾਨਕ ਪੁਲੀਸ ਨੇ ਦੇਰੀ ਕੀਤੀ।















