ਨਵੀਂ ਦਿੱਲੀ: ਅੱਜ ਦੁਨੀਆ ਭਰ ਵਿਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਿੱਖ ਇਤਿਹਾਸ ਦੀਆਂ ਮਹਾਨ ਔਰਤਾਂ ਨੂੰ ਸਿਜਦਾ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਔਰਤਾਂ ਨੇ ਅਨਮੋਲ ਸਿੱਖ ਇਤਿਹਾਸ ਨੂੰ ਸੁਨਹਿਰਾ ਬਣਾਇਆ ਹੈ।
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮੈਂ ਸਿੱਖ ਇਤਿਹਾਸ ਦੀ ਉਨ੍ਹਾਂ ਸਾਰੀਆਂ ਮਹਾਨ ਔਰਤਾਂ ਨੂੰ ਸਿਜਦਾ ਕਰਦਾ ਹਾਂ, ਜਿਨ੍ਹਾਂ ਨੇ ਅਨਮੋਲ ਸਿੱਖ ਇਤਿਹਾਸ ਨੂੰ ਸੁਨਹਿਰਾ ਬਣਾਇਆ ਹੈ |
ਕੇਂਦਰੀ ਮੰਤਰੀ ਨੇ ਟਵਿਟਰ ‘ਤੇ ਮਾਈ ਭਾਗੋ, ਮਾਤਾ ਗੁਜਰ ਕੌਰ ਜੀ ਅਤੇ ਮਾਤਾ ਖੀਵੀ ਜੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਨਾਲ ਉਨ੍ਹਾਂ ਲਿਖਿਆ ਕਿ, “ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮੈਂ ਸਿੱਖ ਇਤਿਹਾਸ ਦੀਆਂ ਉਨ੍ਹਾਂ ਸਾਰੀਆਂ ਮਹਾਨ ਔਰਤਾਂ ਨੂੰ ਸਿਜਦਾ ਕਰਦਾ ਹਾਂ, ਜਿਨ੍ਹਾਂ ਨੇ ਅਨਮੋਲ ਸਿੱਖ ਇਤਿਹਾਸ ਨੂੰ ਸੁਨਹਿਰਾ ਬਣਾਇਆ ਹੈ।”















