ਅਮਰੀਕੀ ਸਮਾਜ ਵਿੱਚ ਸੰਸਥਾਗਤ ਨਸਲ ਭੇਦ: ਬਾਈਡੇਨ

4ਵਾਸ਼ਿੰਗਟਨ : ਅਮਰੀਕਾ ਦੇ ਉਪ ਰਾਸ਼ਟਰਪਤੀ ਜੋ ਬਾਈਡੇਨ ਨੇ ਮੰਗਲਵਾਰ ਨੂੰ ਕਿਹਾ ਕਿ ਪੂਰੇ ਅਮਰੀਕੀ ਸਮਾਜ ਵਿੱਚ ਹੀ ਸੰਸਥਾਗਤ ਨਸਲ ਭੇਦ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ ਤੇ ਪੁਲੀਸ ਤੇ ਸਮੁਦਾਅ ਵਿਚਾਲੈ ਕਰੀਬੀ ਸੰਪਰਕਾਂ ਦੀ ਲੋੜ ਹੈ। ਪਿਛਲੇ ਹਫ਼ਤੇ ਪੁਲੀਸ ਦੀ ਕਾਰਵਾਈ ਵਿੱਚ 2 ਅਸ਼ਵੇਤ ਲੋਕਾਂ ਦੇ ਮਾਰੇ ਜਾਣ ਦੇ ਵਿਰੁੱਧ ਪ੍ਰਦਰਸ਼ਨਾਂ ਦੌਰਾਨ 5 ਪੁਲੀਸ ਕਰਮਚਾਰੀਆਂ ਦੀ ਹੱਤਿਆ ਕੀਤੇ ਜਾਣ ਦੇ ਕੁਛ ਦਿਨਾਂ ਦੇ ਬਾਅਦ ਬਾਈਡੇਨ ਦਾ ਇਹ ਬਿਆਨ ਆਇਆ ਹੈ। ਉਪਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਸੰਸਥਾਗਤ ਨਸਲ ਭੇਦ ਸਾਡੇ ਪੂਰੇ ਸਮਾਜ ਵਿੱਚ ਮੌਜੂਦ ਹੈ। ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਥਿਤੀ ਵਿੱਚ ਸੁਧਾਰ ਹੋਇਆ ਹੈ ਪਰ ਅਜੇ ਲੰਬੀ ਦੂਰੀ ਤੈਅ ਕਰਨੀ ਹੈ। ਉਨਾਂ ਕਿਹਾ ਕਿ ਸੁਧਾਰ ਤਾਂ ਹੋ ਰਿਹਾ ਹੈ ਪਰ ਸੱਚਾਈ ਇਹ ਹੈ ਕਿ ਇਹ ਸੁਧਾਰ ਲੋੜੀਂਦੀ ਨਹੀਂ। ਬਾਈਡੇਨ ਡਲਾਸ ਗੋਲੀਬਾਰੀ ਦੇ ਬਾਅਦ ਕਾਨੂੰਨ ਪਰਵਰਤਨ ਏਜੰਸੀਆਂ ਨਾਲ ਵਹਾਈਟ ਹਾਊਸ ਵਿੱਚ ਬੈਠਕ ਦੇ ਬਾਅਦ ਟਿੱਪਣੀ ਕਰ ਰਹੇ ਸਨ। ਬੈਠਕ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਸਨ।