ਵਾਸ਼ਿੰਗਟਨ — ਅਮਰੀਕਾ ਦੇ ਸੂਬੇ ਵਾਸ਼ਿੰਗਟਨ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੰਜਾਬੀ ਜੋੜੇ ਪਰਮਿੰਦਰ ਸਿੰਘ ਬਾਜਵਾ ਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਹੈ। ਇਹ ਜੋੜਾ ਈਨੁਮਕਲਾ ਸ਼ਹਿਰ ਵਿੱਚ ਰਹਿੰਦਾ ਸੀ। ਇਹ ਦੋਵੇਂ 410 ਹਾਈ ਵੇਅ ‘ਤੇ ਆ ਰਹੇ ਸੀ। ਇਸ ਦੌਰਾਨ ਕੋਈ ਅਗਲੇ ਪਾਸਿਓਂ ਆਉਂਦਾ ਬੰਦਾ ਫੋਨ ‘ਤੇ ਲੱਗਾ ਸੀ ਤੇ ਉਸ ਦੀ ਗੱਡੀ ਇਹਨਾਂ ਦੇ ਟਰੈਕ ਵਿਚ ਜਾ ਕੇ ਸਿੱਧੀ ਵੱਜੀ। ਇਨ੍ਹਾਂ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਹ ਆਪਣੇ ਪਿੱਛੇ 7 ਸਾਲ ਅਤੇ 3 ਸਾਲ ਦੇ 2 ਬੱਚੇ ਛੱਡ ਗਏ ਹਨ।















