ਜਲੰਧਰ : ਬਾਬਾ ਬਰਫਾਨੀ ਦੇ ਦਰਬਾਰ ‘ਚ ਨਤਮਸਤਕ ਹੋਣ ਲਈ ਦੇਸ਼ ਦੇ ਕੋਨੇ-ਕੋਨੇ ‘ਚੋਂ ਸ਼ਰਧਾਲੂ ਕਿਸੇ ਵੀ ਤਰ੍ਹਾਂ ਦੇ ਖਤਰੇ ਦੀ ਪ੍ਰਵਾਹ ਨਾ ਕੀਤੇ ਬਿਨਾਂ ਅਮਰਨਾਥ ਮੱਥਾ ਟੇਕਣ ਜਾਂਦੇ ਹਨ ਪਰ ਜੰਮੂ ਕਸ਼ਮੀਰ ਵਿਚ ਸਥਾਨਕ ਲੋਕਾਂ ਵਲੋਂ ਜਿਸ ਤਰ੍ਹਾਂ ਯਾਤਰੀ ਬੱਸਾਂ ‘ਤੇ ਬੱਸਾਂ ‘ਤੇ ਹਮਲਾ ਕਰਕੇ ਯਾਤਰੀਆਂ ਰੋਕਿਆ ਜਾ ਰਿਹਾ ਹੈ ਦੇ ਚੱਲਦੇ ਯਾਤਰਾ ਵਿਚ ਹੀ ਰੋਕ ਦਿੱਤੀ ਗਈ ਹੈ। ਇਸ ਕਾਰਨ ਸ਼ਰਧਾਲੂ ਬਿਨਾ ਮੱਥਾ ਟੇਕੇ ਹੀ ਵਾਪਸ ਪਰਤ ਰਹੇ ਹਨ।
ਇਸ ਦੇ ਵਿਰੋਧ ਵਿਚ ਹਿੰਦੂ ਸੰਗਠਨ ਵਲੋਂ ਸ਼ੁਕਰਵਾਰ ਨੂੰ ਭਾਰਤ-ਪਾਕਿ ਬਸ ਸਦਾ-ਏ-ਸਰਹੱਦ ਦਾ ਘਿਰਾਓ ਕਰਨ ਲਈ ਜਲੰਧਰ ਦੇ ਪੀ. ਏ. ਪੀ. ਚੌਂਕ ‘ਚ ਧਰਨਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਦਰਅਸਲ ਅਮਰਨਾਥ ਯਾਤਰਾ ਦੌਰਾਨ ਯਾਤਰੀਆਂ ਦੇ ਨਾਲ ਹੋਈ ਕੁੱਟਮਾਰ ਦੇ ਚੱਲਦੇ ਹਿੰਦੂ ਜਾਗ੍ਰਿਤੀ ਮੰਚ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।















