ਅਨੁਭਵ ਤੋਂ ਸਿੱਖਿਆ ਸੋਨਾਕਸ਼ੀ ਸਿਨਹਾ

flimy-duniya1ਖ਼ੂਬਸੂਰਤ ਦੇਸੀ ਗਰਲ ਤੋਂ ਲੈ ਕੇ ਐਕਸ਼ਨ ਭਰਪੂਰ ਕਿਰਦਾਰ ਨਿਭਾਉਣ ਤਕ ਸੋਨਾਕਸ਼ੀ ਸਿਨਹਾ ਨੇ ਕਰੀਅਰ ‘ਚ ਕਾਫ਼ੀ ਕੁਝ ਕਰ ਲਿਆ ਹੈ। ਹੁਣ ਉਸ ਦਾ ਕਹਿਣਾ ਹੈ ਕਿ ਉਹ ਇੱਕ ਪਰਫ਼ਾਰਮਰ ਦੇ ਤੌਰ ‘ਤੇ ਇਸ ਤੋਂ ਕੁਝ ਬਿਹਰਤ ਕਰਨ ਲਈ ਤਿਆਰ ਹੈ। ਸੋਨਾਕਸ਼ੀ ਨੇ ਸਲਮਾਨ ਖ਼ਾਨ ਨਾਲ ਬਲਾਕਬਸਟਰ ‘ਦਬੰਗ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਕਰੀਅਰ ਬਾਰੇ ਉਸ ਨੂੰ ਕੋਈ ਮਲਾਲ ਨਹੀਂ ਹੈ। ਸੋਨਾਕਸ਼ੀ ਬੜੇ ਆਤਮਵਿਸ਼ਵਾਸ ਨਾਲ ਭਰੀ ਹੋਈ ਕਹਿੰਦੀ ਹੈ ‘ਮੈਂ ਹਰ ਫ਼ਿਲਮ ਤੋਂ ਕੁਝ ਨਾ ਕੁਝ ਸਿੱਖਿਆ ਹੈ। ਜਿਨ੍ਹਾਂ ਲੋਕਾਂ ਨਾਲ ਕੰਮ ਕੀਤਾ ਹੈ, ਉਨ੍ਹਾਂ ਤੋਂ ਸਿੱਖਿਆ ਹੈ। ਮੈਂ ਅਨੁਭਵ ਰਾਹੀਂ ਸਿੱਖਣ ਵਿੱਚ ਭਰੋਸਾ ਕਰਦੀ ਹਾਂ। ਜਦੋਂ ਮੈਂ ਸ਼ੁਰੂਆਤ ਕੀਤੀ ਹੈ ਉਦੋਂ ਤੋਂ ਹੁਣ ਤਕ ਮੇਰੀ ਯਾਤਰਾ ਸਫ਼ਲ ਹੀ ਰਹੀ ਹੈ। ਮੈਨੂੰ ਕਰੀਅਰ ਪ੍ਰਤੀ ਕੋਈ ਅਫ਼ਸੋਸ ਨਹੀਂ ਹੈ। ਜਦੋਂ ਤੁਸੀਂ ‘ਦਬੰਗ’ ਵਰਗੀ ਫ਼ਿਲਮ ਨਾਲ ਸ਼ੁਰੂਆਤ ਕਰਦੇ ਹੋ ਤਾਂ ਆ ਤੁਹਾਨੂੰ ਆਪਣੇ ਆਪ ਹੀ ਕਮਰਸ਼ੀਅਲ ਤੌਰ ‘ਤੇ ਪਰਖਿਆ ਜਾਣ ਲਗਦਾ ਹੈ। ਮੇਰੇ ਲੁਕਸ ਕਾਰਨ ਮੈਨੂੰ ਫ਼ਿਲਮ ਲਈ ਚੁਣਿਆ ਗਿਆ। ਮੈਂ ਇਨ੍ਹਾਂ ਫ਼ਿਲਮਾਂ ਦਾ ਹਿੱਸਾ ਬਣ ਕੇ ਖ਼ੁਸ਼ ਰਹੀ ਹਾਂ। ਇਨ੍ਹਾਂ ਫ਼ਿਲਮਾਂ ਨੇ ਮੈਨੂੰ ਇੰਡਸਟਰੀ ਦੇ ਸਭ ਤੋਂ ਬਿਹਰਤ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਦਿੱਤਾ।’ ਐਕਸ਼ਨ ਭਰਪੂਰ ‘ਰਾਊਡੀ ਰਾਠੌਰ’ ਅਤੇ ‘ਐਕਸ਼ਨ ਜੈਕਸਨ’ ਵਰਗੀਆਂ ਫ਼ਿਲਮਾਂ ਤੋਂ ਬਾਅਦ ਸੋਨਾਕਸ਼ਨੀ ਨੇ ‘ਲੁਟੇਰਾ’ ਵਰਗੀਆਂ ਫ਼ਿਲਮਾਂ ਨਾਲ ਪ੍ਰਭਾਵਿਤ ਕੀਤਾ। ਹੁਣ ਉਹ ਅਜਿਹੀਆਂ ਫ਼ਿਲਮਾਂ ਕਰਨਾ ਚਾਹੁੰਦੀ ਹੈ ਜੋ ਕਲਾਕਾਰ ਦੇ ਤੌਰ ‘ਤੇ ਉਸ ਨੂੰ ਵਿਕਸਿਤ ਹੋਣ ਦਾ ਮੌਕੇ ਦੇਣ। ਬਕੌਲ ਸੋਨਾਕਸ਼ੀ ‘ਮੈਂ ਅਜਿਹੇ ਰੋਲ ਕਰਨਾ ਚਾਹੁੰਦੀ ਹਾਂ ਜਿਸ ਨਾਲ ਬਤੌਰ ਕਲਾਕਾਰ ਮੇਰਾ ਵਿਕਾਸ ਹੋਵੇ। ਮੈਂ ਦਰਸ਼ਕਾਂ ਨੂੰ ਕੁਝ ਨਵਾਂ ਦਿਖਾਉਣਾ ਚਾਹੁੰਦੀ ਹਾਂ। ਮੈਂ ਇੱਕ ਫ਼ਿਲਮ ਵਿੱਚ ਨੂਰ ਨਾਂ ਦੀ ਪੱਤਰਕਾਰ ਬਣਨ ਜਾ ਰਹੀ ਹਾਂ ਜਿਸ ਵਿੱਚ ਮੇਰਾ ਕਿਰਦਾਰ ਗ੍ਰੇ ਸ਼ੇਡ ਵਾਲਾ ਹੈ। ਸੋਨਾਕਸ਼ੀ ਕਹਿੰਦੀ ਹੈ ‘ਕਲੈਕਸ਼ਨ ਮੈਨੂੰ ਪਰੇਸ਼ਾਨ ਨਹੀਂ ਕਰਦੇ। ਮੈਂ ‘ਅਕੀਰਾ’ ਰਾਹੀਂ ਬਹੁਤ ਪਾ ਲਿਆ ਹੈ। ਮੈਂ ਇੱਕ ਖ਼ਤਰਾ ਲਿਆ ਅਤੇ ਇਸ ਵਿੱਚ ਸਫ਼ਲਤਾ ਮਿਲੀ।’