ਅਨਾਨਾਸ ਖਾਣਾ ਸ਼ਰੀਰ ਲਈ ਹੁੰਦਾ ਹੈ ਬੇਹੱਦ ਫ਼ਾਇਦੇਮੰਦ

ਅਨਾਨਾਸ ਬਹੁਤ ਹੀ ਰਸੀਲਾ ਅਤੇ ਖੱਟਾ-ਮਿੱਠਾ ਫ਼ਲ ਹੈ। ਖ਼ੂਨ ਦੀ ਕਮੀ ਹੋਣ ‘ਤੇ ਅਨਾਨਾਸ ਦਾ ਜੂਸ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਥਾਇਮਿਨ, ਵਾਇਟਾਮਿਨ A, ਕੈਲਸ਼ੀਅਮ, ਪੋਟੈਸ਼ੀਅਮ, ਵਾਇਟਾਮਿਨ C, ਫ਼ਾਇਬਰ, ਐਂਟੀ-ਔਕਸਜੀਡੈਂਟਸ, ਫ਼ਾਸਫ਼ੋਰਸ, ਆਦਿ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਇਸ ‘ਚ ਕੈਲੋਰੀਜ਼ ਦੀ ਮਾਤਰਾ ਘੱਟ ਹੋਣ ਕਾਰਨ ਇਹ ਡਾਇਟਿੰਗ ਕਰਨ ਲਈ ਵੀ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਨ, ਰੋਗ ਪ੍ਰਤੀਰੋਧਕ ਤਾਕਤ ਵਧਾਉਣ ਵਿੱਚ ਬਹੁਤ ਸਹਾਈ ਸਿੱਧ ਹੁੰਦਾ ਹੈ। ਤੁਸੀਂ ਇਸ ਦੀ ਵਰਤੋਂ ਕੱਚੇ ਰੂਪ ਵਿੱਚ, ਜੂਸ ਜਾਂ ਫ਼ਿਰ ਪਕਾ ਕੇ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਕੀ-ਕੀ ਲਾਭ ਮਿਲਦੇ ਹਨ।
ਅੱਖਾਂ ਦੀ ਰੌਸ਼ਨੀ ਵਧਾਏ – ਅਨਾਨਾਸ ‘ਚ ਵਾਇਟਾਮਿਨ A ਅਤੇ ਬੀਟਾ ਕੈਰੋਟੀਨ ਭਰਪੂਰ ਹੋਣ ਕਾਰਨ ਇਹ ਅੱਖਾਂ ਨੂੰ ਲੰਬੇ ਸਮੇਂ ਤਕ ਸਿਹਤਮੰਦ ਰੱਖਣ ਅਤੇ ਰੌਸ਼ਨੀ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਇਹ ਅੱਖਾਂ ਨੂੰ ਮੋਤਿਆਬਿੰਦ ਅਤੇ ਰਾਤ ਦੇ ਅੰਨੇਪਨ ਤੋਂ ਬਚਾਈ ਰੱਖਦੇ ਹਨ।
ਇਮਿਊਨ ਸਿਸਟਮ ਨੂੰ ਵਧਾਏ – ਅਨਾਨਾਸ ‘ਚ ਵਾਇਟਾਮਿਨ C ਦੀ ਕਾਫ਼ੀ ਮਾਤਰਾ ਹੁੰਦੀ ਹੈ ਜੋ ਇਮਿਊਨ ਸਿਸਟਮ ਦੀ ਕਾਰਜਕੁਸ਼ਲਤਾ ਨੂੰ ਵਧਾਉਂਦੀ ਹੈ। ਇਹ ਸ਼ਰੀਰ ਦੀ ਵੱਖ-ਵੱਖ ਤਰ੍ਹਾਂ ਦੇ ਵਾਇਰਸ ਤੋਂ ਰੱਖਿਆ ਕਰਦੇ ਹਨ ਅਤੇ ਜ਼ੁਕਾਮ ਅਤੇ ਫ਼ਲੂ ਤੋਂ ਬਚਾਉਂਦੇ ਹਨ।
ਬਲੱਡ ਸਰਕੁਲੇਸ਼ਨ ਵਧਾਏ – ਇਨ੍ਹਾਂ ‘ਚ ਬ੍ਰੋਮੇਲੇਨ, ਪੋਟੈਸ਼ੀਅਮ ਅਤੇ ਕੌਪਰ ਕਾਫ਼ੀ ਮਾਤਰਾ ‘ਚ ਹੁੰਦਾ ਹੈ ਜੋ ਬਲੱਡ ਸਰਕੁਲੇਸ਼ਨ ਵਧਾਉਣ ਲਈ ਵਧੀਆ ਉਪਾਅ ਹੈ। ਇਨ੍ਹਾਂ ਦੀ ਵਰਤੋਂ ਕਰਨ ਨਾਲ ਰੈੱਡ ਬਲੱਡ ਸੈੱਲਜ਼ ਅਤੇ ਔਕਸੀਜ਼ਨ ਫ਼ਲੋ ਵਧਾਉਂਦਾ ਹੈ।
ਕੁਦਰਤੀ ਐਂਟੀ-ਇਨਫ਼ਲੇਮੇਟਰੀ – ਅਨਾਨਾਸ ਨਾਲ ਸ਼ਰੀਰ ਨੂੰ ਬ੍ਰੋਮੇਲੇਨ ਮਿਲਦਾ ਹੈ ਜੋ ਸ਼ਰੀਰ ‘ਚ ਸੋਜ ਨੂੰ ਘੱਟ ਕਰਦਾ ਹੈ। ਜੇ ਤੁਹਾਡੇ ਸ਼ਰੀਰ ‘ਚ ਪੁਰਾਣੀ ਸੋਜ ਹੈ ਤਾਂ ਇਹ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਜ਼ਿਆਦਾ ਤੋਂ ਜ਼ਿਆਦਾ ਅਨਾਨਾਸ ਖਾਓ।
ਭਾਰ ਘਟਾਉਣ ‘ਚ ਮਦਦ ਕਰੇ – ਮੋਟਾਪੇ ਤੋਂ ਪਰੇਸ਼ਾਨ ਲੋਕਾਂ ਲਈ ਅਨਾਨਾਸ ਬਹੁਤ ਹੀ ਵਧੀਆ ਉਪਾਅ ਹੈ। ਇਨ੍ਹਾਂ ਵਿੱਚ ਬਹੁਤ ਹੀ ਘੱਟ ਮਾਤਰਾ ‘ਚ ਕੈਲੋਰੀਜ਼ ਅਤੇ ਬਿਲਕੁਲ ਵੀ ਫ਼ੈਟ ਨਹੀਂ ਹੁੰਦੀ। ਇਸ ਨਾਲ ਭਾਰ ਆਸਾਨੀ ਨਾਲ ਘੱਟ ਹੋ ਜਾਂਦਾ ਹੈ।
ਸ਼ਰੀਰ ਨੂੰ ਹਾਈਡ੍ਰੇਟ ਰੱਖੇ – ਅਨਾਨਾਸ ‘ਚ 87 ਪ੍ਰਤੀਸ਼ਤ ਪਾਣੀ ਹੁੰਦਾ ਹੈ ਜੋ ਸ਼ਰੀਰ ਨੂੰ ਹਾਈਡ੍ਰੇਟ ਕਰਨ ਦਾ ਵਧੀਆ ਸਰੋਤ ਹੈ। ਹਾਈਡ੍ਰੇਸ਼ਨ ਹੋਣ ਨਾਲ ਪਾਚਨ ਕਿਰਿਆ ਬਿਹਤਰ ਹੁੰਦੀ ਹੈ ਅਤੇ ਸਕਿਨ ਨਰਮ ਬਣਦੀ ਹੈ।
ਪਾਚਨ ਕਿਰਿਆ ਵਧਾਏ – ਇਸ ‘ਚ ਮੌਜੂਦ ਫ਼ਾਈਬਰ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਪਾਚਨ ਕਿਰਿਆ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਬ੍ਰੋਮੇਲੇਨ ਹੁੰਦਾ ਹੈ ਜੋ ਪ੍ਰੋਟੀਨ ਦੇ ਪਾਚਨ ‘ਚ ਸਹਾਈ ਹੈ। ਇਸ ਲਈ ਇਸ ਨੂੰ ਰੋਜ਼ਾਨਾ ਆਪਣੀ ਡਾਇਟ ‘ਚ ਸ਼ਾਮਿਲ ਕਰੋ।
ਹੱਡੀਆਂ ਨੂੰ ਕਰੇ ਮਜ਼ਬੂਤ – ਮੈਗਨੀਜ਼ ਹੱਡੀਆਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ ਜੋ ਅਨਾਨਾਸ ‘ਚ ਭਰਪੂਰ ਮਾਤਰਾ ‘ਚ ਹੁੰਦਾ ਹੈ। ਇੱਕ ਕੱਪ ਅਨਾਨਾਸ ਸ਼ਰੀਰ ਨੂੰ 158 ਪ੍ਰਤੀਸ਼ਤ ਮੈਗਨੀਜ਼ ਦਿੰਦਾ ਹੈ ਜੋ ਹੱਡੀਆਂ ਦੀ ਮੁਰੱਮਤ ਕਰਦਾ ਹੈ।
ਸੋਜ ਅਤੇ ਮਸੂੜਿਆਂ ਲਈ – ਮਸੂੜਿਆਂ ‘ਚ ਸੋਜ ਕਾਰਨ ਹੋਣ ਵਾਲੀ ਦਰਦ ਨੂੰ ਹਟਾਉਣ ਲਈ ਅਨਾਨਾਸ ਇੱਕ ਵਧੀਆ ਐਂਟੀਡੋਟ ਹੈ। ਇਸ ‘ਚ ਐਂਟੀ-ਆਕਸੀਡੈਂਟਲ ਗੁਣ ਹੁੰਦੇ ਹਨ ਜੋ ਸੋਜ ਹਟਾਉਣ ਵਿੱਚ ਸਹਾਈ ਹੁੰਦੇ ਹਨ ਅਤੇ ਬੈਕਟੀਰੀਆ ਨੂੰ ਖ਼ਤਮ ਕਰਦੇ ਹਨ।
ਐਨਰਜੀ ਪ੍ਰਦਾਨ ਕਰੇ – ਸ਼ਰੀਰ ‘ਚ ਐਨਰਜੀ ਬਣਾਈ ਰੱਖਣ ਲਈ ਅਨਾਨਾਸ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਚਾਹੇ ਅਨਾਨਾਸ ‘ਚ ਕੈਲੋਰੀਜ਼ ਹੁੰਦੀ ਹੈ, ਪਰ ਇਹ ਕੁਦਰਤੀ ਫ਼ਰੂਟ ਸ਼ੂਗਰ ਦਾ ਚੰਗਾ ਸਰੋਤ ਹੈ। ਅਨਾਨਾਸ ਦੇ ਇੱਕ ਕੱਪ ‘ਚ 82 ਕੈਲੋਰੀਜ਼ ਹੁੰਦੀਆਂ ਹਨ। ਨਾਲ ਹੀ ਇਨ੍ਹਾਂ ‘ਚ ਕੁਦਰਤੀ ਕਾਰਬੋਹਾਈਡ੍ਰੇਟਸ ਦੀ ਊਰਜਾ ਹੁੰਦੀ ਹੈ।
ਸੂਰਜਵੰਸ਼ੀ