ਅਕਸ਼ੇ ਕੁਮਾਰ ਨਾਲ ਅਫ਼ੇਅਰ ਬਾਰੇ ਰਵੀਨਾ ਨੂੰ ਪੁੱਛਿਆ ਸਵਾਲ

ਰਵੀਨਾ ਟੰਡਨ ਆਪਣੀ ਨਿੱਜੀ ਜ਼ਿੰਦਗੀ ਕਾਰਨ ਹਮੇਸ਼ਾ ਸੁਰਖ਼ੀਆਂ ‘ਚ ਰਹਿੰਦੀ ਹੈ। 90 ਦੇ ਦਹਾਕੇ ‘ਚ ਉਸ ਦੇ ਅਫ਼ੇਅਰਜ਼ ਚਰਚਾ ਦਾ ਵਿਸ਼ਾ ਬਣੇ ਰਹੇ। ਰਵੀਨਾ ਦਾ ਨਾਂ ਅਕਸ਼ੇ ਕੁਮਾਰ ਨਾਲ ਜੁੜਿਆ ਸੀ। ਦੋਵਾਂ ਨੇ ਮੋਹਰਾ, ਖਿਲਾੜੀਓਂ ਕਾ ਖਿਲਾੜੀ ਸਮੇਤ ਕਈ ਹਿੱਟ ਫ਼ਿਲਮਾਂ ‘ਚ ਇਕੱਠਿਆਂ ਕੰਮ ਕੀਤਾ। ਮੀਡੀਆ ਰਿਪੋਰਟਾਂ ਮੁਤਾਬਿਕ ਦੋਵਾਂ ਨੇ ਗੁਪਤ ਤਰੀਕੇ ਨਾਲ ਮੰਗਣੀ ਕਰ ਲਈ ਸੀ, ਪਰ ਫ਼ਿਰ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।
ਉਨ੍ਹਾਂ ਦੇ ਬ੍ਰੇਕਅੱਪ ਨੇ ਵੀ ਕਾਫ਼ੀ ਸੁਰਖ਼ੀਆਂ ਬਟੋਰੀਆਂ ਸਨ। ਰਵੀਨਾ ਨੇ ਅਕਸ਼ੇ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਉਸ ਸਮੇਂ ਰਵੀਨਾ ਨੇ ਬ੍ਰੇਕਅੱਪ ਦਾ ਕਾਰਨ ਦੱਸਦਿਆਂ ਕਿਹਾ ਸੀ ਕਿ ਉਨ੍ਹਾਂ ਨਾਲ ਰਿਲੇਸ਼ਨਸ਼ਿਪ ‘ਚ ਹੋਣ ਦੇ ਬਾਵਜੂਦ ਅਕਸ਼ੇ ਸ਼ਿਲਪਾ ਹੈੱਟੀ ਨੂੰ ਡੇਟ ਕਰ ਰਿਹਾ ਸੀ। ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਅਕਸ਼ੇ ਨਾਲੋਂ ਰਿਸ਼ਤਾ ਤੋੜ ਲਿਆ। ਹਾਲ ਹੀ ‘ਚ ਇਕ ਇੰਟਰਵਿਊ ‘ਚ ਰਵੀਨਾ ਤੋਂ ਅਕਸ਼ੇ ਨਾਲ ਉਨ੍ਹਾਂ ਦੇ ਬ੍ਰੇਕਅੱਪ ਬਾਰੇ ਪੁੱਛਿਆ ਗਿਆ।
ਰਵੀਨਾ ਨੇ ਇਸ ਬਾਰੇ ਗੱਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ, ”ਮੈਂ ਇਸ ਸਭ ‘ਤੇ ਚਰਚਾ ਨਹੀਂ ਕਰਨਾ ਚਾਹੁੰਦੀ।” ਇਸ ਤੋਂ ਬਾਅਦ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਰਿਸ਼ਤਿਆਂ ‘ਚ ਵਿਸ਼ਵਾਸਘਾਤ ਤੋਂ ਅੱਜ ਵੀ ਪ੍ਰਭਾਵਿਤ ਹੋਵੇਗੀ ਜਿਸ ‘ਤੇ ਰਵੀਨਾ ਨੇ ਜਵਾਬ ਦਿੱਤਾ, ”ਹਰ ਰਿਸ਼ਤਾ ਪਿਆਰ, ਵਿਸ਼ਵਾਸ, ਇਮਾਨਦਾਰੀ ਅਤੇ ਭਰੋਸੇ ‘ਤੇ ਆਧਾਰਿਤ ਹੁੰਦਾ ਹੈ। ਇਹ ਹਰ ਕਿਸਮ ਦੇ ਰਿਸ਼ਤੇ ‘ਤੇ ਲਾਗੂ ਹੁੰਦਾ ਹੈ।”
ਜਦੋਂ ਰਵੀਨਾ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੇ ਪਤੀ ਅਨਿਲ ਥਡਾਨੀ ਨਾਲ ਆਪਣੇ ਪੁਰਾਣੇ ਰਿਸ਼ਤਿਆਂ ਬਾਰੇ ਗੱਲ ਕਰਦੀ ਹੈ ਤਾਂ ਉਸ ਨੇ ਕਿਹਾ ਕਿ ਉਹ ਅਤੀਤ ‘ਚ ਰਹਿਣ ‘ਤੇ ਵਿਸ਼ਵਾਸ ਨਹੀਂ ਕਰਦੀ। ਤੁਹਾਨੂੰ ਦੱਸ ਦੇਈਏ ਕਿ ਅਨਿਲ ਦਾ ਪਹਿਲਾ ਵਿਆਹ ਖ਼ਤਮ ਹੋ ਗਿਆ ਸੀ ਅਤੇ ਰਵੀਨਾ ਉਨ੍ਹਾਂ ਦੀ ਦੂਜੀ ਪਤਨੀ ਬਣ ਗਈ। ਉਸ ਤੋਂ ਬਾਅਦ ਰਵੀਨਾ ਦੋ ਬੱਚਿਆਂ ਦੀ ਮਾਂ ਬਣੀ। ਉਸ ਦੀ ਧੀ ਦਾ ਨਾਂ ਰਾਸ਼ਾ ਅਤੇ ਪੁੱਤਰ ਦਾ ਨਾਂ ਰਣਬੀਰ ਹੈ। ਰਾਸ਼ਾ ਜਲਦ ਹੀ ਬੌਲੀਵੁਡ ‘ਚ ਡੈਬੀਊ ਕਰਦੀ ਨਜ਼ਰ ਆਵੇਗੀ। ਅਨਿਲ ਥਡਾਨੀ ਬੌਲੀਵੁਡ ਦੇ ਮਸ਼ਹੂਰ ਨਿਰਮਾਤਾ ਹਨ।