ਲੋੜ ਤੋਂ ਜ਼ਿਆਦਾ ਭੁੱਖ ‘ਤੇ ਕਾਬੂ ਪਾਉਣ ਦੇ ਤਰੀਕੇ

thudi-sahat-300x150ਭੁੱਖ ਲੱਗਣਾ ਇਕ ਕੁਦਰਤੀ ਕਿਰਿਆ ਹੈ। ਜੇਕਰ ਲੋੜ ਤੋਂ ਜ਼ਿਆਦਾ ਭੁੱਖ ਲਗਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਕੁਝ ਖਾਣ ਪੀਣ ਦੀ ਆਦਤ ‘ਚ ਗੜਬੜ  ਹੈ। ਜ਼ਿਆਦਾ ਭੁੱਖ ਲੱਗਣ ਦੀ ਆਦਤ ਨਾਲ ਭਾਰ ਜ਼ਿਆਦਾ ਹੋ ਸਕਦਾ ਹੈ।
ਜ਼ਿਆਦਾ ਭੁੱਖ ਲੱਗਣ ਦੇ ਕਈ ਕਾਰਣ ਹੋ ਸਕਦੇ ਹਨ। ਹਲਕਾ ਭੋਜਨ, ਪੋਸ਼ਕ ਤੱਤਾਂ ਦੀ ਕਮੀ ਜਾਂ ਜਲਦੀ-ਜਲਦੀ ਖਾਣਾ। ਇਸ ਤੋਂ ਇਲਾਵਾ ਕਿਸੇ ਬੀਮਾਰੀ ਕਰਕੇ ਵੀ ਭੁੱਖ ‘ਚ ਵਾਧਾ ਹੋ ਸਕਦਾ ਹੈ। ਭੁੱਖ ਨੂੰ ਦਬਾਉਣਾ ਕੋਈ ਅਸਾਨ ਕੰਮ ਨਹੀਂ ਹੈ। ਜੇਕਰ ਤੁਸੀਂ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਖਾਣ-ਪੀਣ ਸਬੰਧੀ ਸਵੱਸਥ ਆਦਤਾਂ ਨੂੰ ਅਪਨਾਉਣਾ ਚਾਹੀਦਾ ਹੈ। ਭੁੱਖ ਲੱਗਣ ‘ਤੇ ਕੁਝ ਵੀ ਖਾ ਲੈਣਾ ਸਮੱਸਿਆ ਦਾ ਹੱਲ ਨਹੀਂ। ਇਸ ਤਰ੍ਹਾਂ ਕਰਨ ਨਾਲ ਸਰੀਰ ‘ਚ ਪੌਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ ਅਤੇ ਸਰੀਰ ਨੂੰ ਹੋਰ ਬੀਮਾਰੀਆਂ ਹੋ ਸਕਦੀਆਂ ਹਨ। ਜਾਣੋ ਭੁੱਖ ਨੂੰ ਕਾਬੂ ਕਰਨ ਦੇ ਤਰੀਕੇ
ਪਾਣੀ ਪੀਓ
ਜੇਕਰ ਘੱਟ ਪਾਣੀ ਪੀਓਗੇ ਤਾਂ ਵਾਰ-ਵਾਰ ਭੁੱਖ ਦਾ ਅਹਿਸਾਸ ਹੋਵੇਗਾ। ਖਾਸ ਕਰਕੇ ਖਾਣਾ ਖਾਣ ਤੋਂ ਪਹਿਲਾਂ ਪਾਣੀ ਜਾਂ ਸੂਪ ਪੀਓ। ਇਸ ਨਾਲ ਪੇਟ ਭਰਿਆ ਲੱਗੇਗਾ ਅਤੇ ਖਾਣਾ ਘੱਟ ਖਾ ਸਕੋਗੇ। ਖਾਣਾ ਖਾਣ ਤੋਂ ਪਹਿਲਾਂ ਸਬਜ਼ੀਆਂ ਦਾ ਸੂਪ ਵਧੀਆ ਰਹੇਗਾ। ਇਸ ਨਾਲ ਘੱਟ ਮਾਤਰਾ ‘ਚ ਖਾਂਦੇ ਭੋਜਨ ਤੋਂ ਬਾਅਦ ਵੀ ਭੁੱਖ ਨਹੀਂ ਲੱਗੇਗੀ। ਜੇਕਰ ਖਾਣਾ ਖਾਂਦੇ ਬਹੁਤਾ ਸਮਾਂ ਨਹੀਂ ਹੋਇਆ ਤਾਂ ਪਾਣੀ ਪੀ ਸਕਦੇ ਹੋ। ਜ਼ਰੂਰੀ ਨਹੀਂ ਕਿ ਜਦੋਂ ਭੁੱਖ ਲੱਗੇ ਉਦੋਂ ਖਾਣਾ ਜ਼ਰੂਰੀ ਹੈ।
ਤਾਜ਼ੇ ਫਲ ਅਤੇ ਸਬਜ਼ੀਆਂ
ਤਾਜ਼ੇ ਫਲ ਅਤੇ ਸਬਜ਼ੀਆਂ ਭਰਪੂਰ ਮਾਤਰਾ ‘ਚ ਖਾਓ। ਇਨ੍ਹਾਂ ‘ਚ ਵਿਟਾਮਿਨ ਅਤੇ ਫਾਇਬਰ ਭਰਪੂਰ ਮਾਤਰਾ ‘ਚ ਹੁੰਦੇ ਹਨ ਅਤੇ ਕੈਲੋਰੀ ਘੱਟ ਹੁੰਦੀ ਹੈ। ਜਿਥੋਂ ਤੱਕ ਹੋ ਸਕੇ ਫਲਾਂ ਅਤੇ ਸਬਜ਼ੀਆਂ ਨੂੰ ਕੁਦਰਤੀ ਰੂਪ’ਚ  ਹੀ ਖਾਓ, ਉੱਪਰ ਨਮਕ ਮਸਾਲੇ ਪਾ ਕੇ ਨਾ ਖਾਓ। ਜ਼ਿਆਦਾ ਨਮਕ ਅਤੇ ਚੀਨੀ ਦੀ ਵਰਤੋਂ ਨਾ ਕਰੋ।
ਜਲਦੀ-ਜਲਦੀ ਨਾ ਖਾਓ
ਜੇਕਰ ਤੁਹਾਨੂੰ ਹਰ ਵੇਲੇ ਭੁੱਖ ਲਗਦੀ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਜਲਦ-ਜਲਦੀ ਭੋਜਨ ਖਾਂਦੇ ਹੋਵੋ। ਅਗਲੀ ਵਾਰੀ ਤੋਂ ਧਿਆਨ ਰੱਖੋ ਕਿ ਭੋਜਨ ਹੋਲੀ-ਹੋਲੀ ਅਤੇ ਚਬਾ ਕੇ ਖਾਓ। ਇਸ ਨਾਲ ਤੁਹਾਡਾ ਭੋਜਨ ਅਸਾਨੀ ਨਾਲ ਪਚੇਗਾ ਅਤੇ ਪੌਸ਼ਕ ਤੱਤ ਸਰੀਰ ਨੂੰ ਊਰਜਾ ਦੇਣਗੇ। ਜਿਸ ਨਾਲ ਵਾਰ-ਵਾਰ ਭੁੱਖ ਲੱਗਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਪ੍ਰੋਟੀਨ ਅਤੇ ਫਾਈਬਰ
ਜਿਹੜਾ ਭੋਜਨ ਅਸੀਂ ਕਰਦੇ ਹਾਂ ਅਤੇ ਉਸ ‘ਚ ਸਹੀ ਮਾਤਰਾ ‘ਚ ਪ੍ਰੋਟੀਨ ਅਤੇ ਫਾਈਬਰ ਨਾ ਹੋਵੇ ਤਾਂ ਵੀ ਸਾਨੂੰ ਵਾਰ-ਵਾਰ ਭੁੱਖ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਜਦੋਂ ਅਸੀਂ ਇਸ ਤਰ੍ਹਾਂ ਦਾ ਭੋਜਨ ਲੈਂਦੇ ਹਾਂ ਤਾਂ ਪੇਟ ‘ਚ ਇਸ ਤਰ੍ਹਾਂ ਦੇ ਹਾਰਮੋਨ ਨਿਕਲਦੇ ਹਨ ਜਿਸ ਨਾਲ ਭੁੱਖ ਸ਼ਾਂਤ ਹੁੰਦੀ ਹੈ।
ਨਾਸ਼ਤਾ ਜ਼ਰੂਰ ਕਰੋ।
ਸਵੇਰੇ ਨਾਸ਼ਤਾ ਜ਼ਰੂਰ ਕਰੋ। ਰਾਤ ਦੇ ਭੋਜਨ ਤੋਂ ਬਾਅਦ ਪੌਸ਼ਕ ਤੱਤਾਂ ਨਾਲ ਭਰਪੂਰ ਨਾਸ਼ਤੇ ਦਾ ਸੇਵਨ ਕਰਨ ਨਾਲ ਸਾਰਾ ਦਿਨ ਊਰਜਾਵਾਨ  ਮਹਿਸੂਸ ਹੁੰਦਾ ਹੈ। ਕੈਲੋਰੀ ਅਤੇ ਕਾਰਬੋਹਾਈਡ੍ਰੇਟਸ ਵਾਲਾ ਨਾਸ਼ਤਾ ਕਰੋ। ਕੈਲੋਰੀ ਅਤੇ ਭੋਜਨ ਦੀ ਮਾਤਰਾ ਅਚਾਨਕ ਨਾਲ ਘੱਟ ਨਾ ਕਰੋ। ਇਸ ਨਾਲ ਵੀ ਮੈਟਾਬੋਲੀਜ਼ਮ ਗੜਬੜਾ ਜਾਵੇਗਾ ਅਤੇ ਹਰ ਵੇਲੇ ਭੁੱਖ ਲਗਦੀ ਰਹੇਗੀ।
ਥੋੜ੍ਹਾ-ਥੋੜ੍ਹਾ ਕਰਕੇ ਖਾਓ
ਦਿਨ ‘ਚ ਤਿੰਨ ਵਾਰ ਲਏ ਭੋਜਨ ਨੂੰ ਛੇ ਹਿੱਸਿਆਂ ‘ਚ ਵੰਡ ਲਓ। ਇਸ ਨਾਲ ਖੂਨ ‘ਚ ਸ਼ੂਗਰ ਦੀ ਮਾਤਰਾ ਸੰਤੁਲਿਤ ਰਹੇਗੀ ਅਤੇ ਤੁਸੀਂ ਫਾਲਤੂ ਚੀਜ਼ਾ ਖਾਣ ਤੋਂ ਬਚੋਗੇ। ਇਸ ਲਈ ਹਰ ਤਿੰਨ ਘੰਟੇ ਬਾਅਦ ਕੁਝ ਨਾ ਕੁਝ ਖਾਓ। ਇਸ ਤਰ੍ਹਾਂ ਤੁਸੀਂ ਆਪਣੀ ਭੁੱਖ ‘ਤੇ ਕਾਬੂ ਪਾ ਸਕੋਗੇ।

LEAVE A REPLY