ਨਵੀਂ ਦਿੱਲੀ – ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਸਿਹਤ ਖ਼ਰਾਬ ਹੋਣ ਕਾਰਨ ਦਿੱਲੀ ਦੇ ਏਮਜ਼ ਵਿਚ ਦਾਖ਼ਲ ਸਨ, ਜਿਹਨਾਂ ਨੂੰ ਹੁਣ ਛੁੱਟੀ ਮਿਲ ਗਈ ਹੈ। ਸੂਤਰਾਂ ਅਨੁਸਾਰ ਉਨ੍ਹਾਂ ਦੀ ਸਿਹਤ ਹੁਣ ਠੀਕ ਹੈ। ਇਸ ਸਬੰਧ ਵਿਚ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਦੱਸ ਦੇਈਏ ਕਿ ਬੁੱਧਵਾਰ ਦੇਰ ਰਾਤ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਦਿੱਲੀ ਏਮਜ਼ ਵਿਚ ਦਾਖ਼ਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਪਿਸ਼ਾਬ ਦੀ ਨਲੀ ਵਿਚ ਇਨਫੈਕਸ਼ਨ ਕਾਰਨ ਅਡਵਾਨੀ ਨੂੰ ਬੁੱਧਵਾਰ ਰਾਤ ਕਰੀਬ 11 ਵਜੇ ਏਮਜ਼ ਲਿਆਂਦਾ ਗਿਆ।
ਜ਼ਿਕਰਯੋਗ ਹੈ ਕਿ 96 ਸਾਲਾ ਅਡਵਾਨੀ ਉਮਰ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਆਮ ਤੌਰ ‘ਤੇ ਡਾਕਟਰ ਉਨ੍ਹਾਂ ਦਾ ਘਰ ਵਿਚ ਹੀ ਜਾਂਚ ਕਰਦੇ ਹਨ। ਬੁੱਧਵਾਰ ਰਾਤ ਉਨ੍ਹਾਂ ਨੂੰ ਪਿਸ਼ਾਬ ਵਿਚ ਇਨਫੈਕਸ਼ਨ ਦੀ ਸ਼ਿਕਾਇਤ ਕੀਤੀ। ਦੱਸ ਦੇਈਏ ਕਿ ਕੇਂਦਰ ਵਿਚ ਤੀਜੀ ਵਾਰ NDA ਦੀ ਸਰਕਾਰ ਬਣਨ ਮਗਰੋਂ ਭਾਜਪਾ ਦੇ ਤਮਾਨ ਨੇਤਾ ਉਨ੍ਹਾਂ ਤੋਂ ਆਸ਼ੀਰਵਾਦ ਲੈਣ ਪਹੁੰਚੇ ਸਨ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ NDA ਦੇ ਨੇਤਾ ਚੁਣੇ ਜਾਣ ਮਗਰੋਂ ਅਡਵਾਨੀ ਦਾ ਆਸ਼ੀਰਵਾਦ ਲੈਣ ਉਨ੍ਹਾਂ ਦੇ ਘਰ ਪਹੁੰਚੇ ਸਨ। ਉਸ ਸਮੇਂ ਉਨ੍ਹਾਂ ਦੀ ਸਿਹਤ ਠੀਕ ਸੀ।