ਮੁਸਲਿਮਾਂ ਨੂੰ ਪਾਕਿ ਅਤੇ ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਅਤਿਆਚਾਰ ਦਾ ਮੁੱਦਾ ਚੁੱਕਣਾ ਚਾਹੀਦੈ : ਆਜ਼ਾਦ

7ਨਵੀਂ ਦਿੱਲੀ— ਕਾਂਗਰਸ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਭਾਰਤ ਦੇ ਮੁਸਲਮਾਨਾਂ ਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਇਸਲਾਮਿਕ ਦੇਸ਼ਾਂ ‘ਚ ਜ਼ਿਆਦਾਤਰ ਅਬਾਦੀ ਦੇ ਮੈਂਬਰਾਂ ਦੁਆਰਾ ਹਿੰਦੂ ਕਮਿਊਨਿਟੀ ‘ਤੇ ਜ਼ੁਲਮ ਅਤੇ ਅਤਿਆਚਾਰ ਦੀ ਘਟਨਾਂ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਆਜ਼ਾਦ ਇਥੇ ਇਕ ਗੈਰ ਸਰਕਾਰੀ ਸੰਗਠਨ ਨੈਸ਼ਨਲ ਟ੍ਰਾਈ ਕਲਰ ਐਸੋਸੀਏਸ਼ਨ ਆਫ ਇੰਡੀਆ ਦੁਆਰਾ ‘ਰੋਲ ਆਫ ਯੂਥ ਇਨ ਸਟਰੈਂਥਿੰਗ ਡੈਮੋਕ੍ਰੇਸੀ’ ਵਿਸ਼ੇ ‘ਤੇ ਆਯੋਜਿਤ ਸੈਮੀਨਾਰ ‘ਚ ਬੋਲ ਰਹੇ ਸਨ। ਉਨ੍ਹਾਂ ਨੂੰ ਕਿਹਾ, ”ਸਾਡੇ ਦੇਸ਼ ‘ਚ ਹਿੰਦੁਆਂ ਵੱਲੋਂ ਧਰਮ ਨਿਰਪੱਖਤਾਂ ਦਰਸ਼ਾਉਣ ‘ਚ ਕਦੇ ਕੋਈ ਕਮੀ ਨਹੀਂ ਰਹੀ ਹੈ। ਪਰ ਜਦੋਂ ਵੀ ਪਾਕਿਸਤਾਨ ਅਤੇ ਬੰਗਲਾਦੇਸ਼ ‘ਚ ਹਿੰਦੁਆਂ ਨਾਲ ਅਤਿਆਚਾਰ ਹੁੰਦਾ ਹੈ ਤਾਂ ਅਸੀਂ ਇਨ੍ਹਾਂ ਮੁੱਦਿਆਂ ਨੂੰ ਕਿਉਂ ਨਹੀਂ ਚੁੱਕਦੇ ਹਾਂ।”

LEAVE A REPLY