ਜਗਰਾਓਂ – ਮਹਿਲਾ ਥਾਣਾ ਵਿਖੇ ਇਕ ਨਾਬਾਲਿਗ ਲੜਕੀ ਦੀ ਸ਼ਿਕਾਇਤ ’ਤੇ ਇਕ ਵਿਅਕਤੀ ਖਿਲਾਫ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਲੜਕੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ 4 ਸਾਲ ਪਹਿਲਾਂ ਉਹ ਆਪਣੇ ਮਾਸੜ ਹਰਪ੍ਰੀਤ ਸਿੰਘ ਵਾਸੀ ਜਗਰਾਓਂ ਕੋਲ ਰਹਿੰਦੀ ਸੀ, ਜੋ ਕਿ ਉਸ ਨੂੰ ਚਾਰ ਸਾਲਾਂ ਤੋਂ ਬਲੈਕਮੇਲ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਦਾ ਆ ਰਿਹਾ ਸੀ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।