ਨੈਸ਼ਨਲ ਡੈਸਕ- ਭੂਚਾਲ ਦੇ ਝਟਕਿਆਂ ਨਾਲ ਅੱਜ ਯਾਨੀ ਬੁੱਧਵਾਰ ਨੂੰ ਭਾਰਤ ਦੀ ਧਰਤੀ ਕੰਬ ਗਈ। 8 ਸੂਬਿਆਂ ‘ਚ ਭੂਚਾਲ ਆਇਆ। ਜ਼ੋਰਦਾਰ ਝਟਕਿਆਂ ਨਾਲ ਲੋਕਾਂ ‘ਚ ਡਰ ਫੈਲ ਗਿਆ। ਸਵੇਰੇ ਕਰੀਬ 7.30 ਵਜੇ ਆਪਣੇ ਘਰੋਂ ਬਾਹਰ ਨਿਕਲ ਗਏ। ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ ‘ਤੇ 5.3 ਮਾਪੀ ਗਈ। ਭੂਚਾਲ ਤੇਲੰਗਾਨਾ ਅਤੇ ਛੱਤੀਸਗੜ੍ਹ ‘ਚ ਆਇਆ। ਛੱਤੀਸਗੜ੍ਹ ਨਾਲ ਲੱਗਦੇ ਸੂਬਿਆਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਓਡੀਸ਼ਾ, ਝਾਰਖੰਡ ਅਤੇ ਉੱਤਰ ਪ੍ਰਦੇਸ਼ ‘ਚ ਭੂਚਾਲ ਦੇ ਝਟਕੇ ਮਹਿਸੂਸ ਹੋਏ।
ਹਾਲਾਂਕਿ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਦਿਨ ਦੀ ਸ਼ੁਰੂਆਤ ਕਰ ਚੁੱਕੇ ਲੋਕਾਂ ਨੂੰ ਭੂਚਾਲ ਦੇ ਝਟਕੇ ਇੰਨੇ ਜ਼ੋਰਦਾਰ ਤਰੀਕੇ ਨਾਲ ਲੱਗੇ ਕਿ ਉਹ ਘਰੋਂ ਬਾਹਰ ਨਿਕਲ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਨੇ ਭੂਚਾਲ ਦੀ ਪੁਸ਼ਟੀ ਕੀਤੀ ਅਤੇ ਦੇਸ਼ ਵਾਸੀਆਂ ਨੂੰ ਅਲਰਟ ਰਹਿਣ ਦੀ ਸਲਾਹ ਵੀ ਦਿੱਤੀ।















