ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਇਸ ਹਫ਼ਤੇ ਬੜੀ ਦੇਰ ਬਾਅਦ ਭੂਆ ਦੇ ਪਿੰਡ ਕੋਟ ਭਾਈ ਵੱਲ ਗੇੜਾ ਲਾਉਣ ਦਾ ਸਬੱਬ ਬਣਿਆ। ਭੂਆ ਦਾ ਪਿੰਡ ਮਨ ‘ਚੋਂ ਕਦੀ ਨਹੀਂ ਨਿਕਲਦਾ, ਭੂਆ ਫ਼ੁੱਫ਼ੜ ਚਾਹੇ ਇਸ ਸੰਸਾਰ ‘ਚ ਨਹੀ ਰਹੇ। ਸਾਲਾਂ ਦੇ ਸਾਲ ਬੀਤ ਚੁੱਕੇ ਹਨ। ਬਚਪਨ ਅਤੇ ਜਵਾਨੀ ਇਸ ਪਿੰਡ ‘ਚ ਬੀਤੇ ਸਨ ਮੇਰੇ। ਭੂਆ ਦੇ ਇਸੇ ਘਰੋਂ ਸੰਗੀਤ ਦੀ ਲਗਨ ਲੱਗੀ ਸੀ ਮੈਨੂੰ। ਭੂਆ ਦੇ ਸੰਗੀਤਕਾਰ ਅਤੇ ਗਾਇਕ ਦਿਓਰ ਸੁਭਾਸ਼ ਦੁੱਗਲ ਨੂੰ ਗਾਉਂਦੇ ਦੇਖ ਕੇ ਮੈਂ ਵੀ ਸੁਰਾਂ ਨਾਲ ਛੇੜਖਾਨੀਆਂ ਕਰਨ ਲੱਗਿਆ ਸਾਂ। ਓਦੋਂ ਸੁਭਾਸ਼ ਦੁੱਗਲ ਦੂਰਦਰਸ਼ਨ ਜਲੰਧਰ ‘ਤੇ ਗੀਤ ਗਾਇਆ ਕਰਦਾ ਸੀ। ਇੱਕ ਗੀਤ ਦੇ ਬੋਲ ਹਾਲੇ ਵੀ ਚੇਤੇ ਨੇ ਮੈਨੂੰ:
ਕਦੇ ਪੱਤਿਆਂ ਦੀ ਗੱਲ, ਕਦੇ ਟਾਹਣੀਆਂ ਦੀ ਗੱਲ
ਸਾਨੂੰ ਦੱਸਿਆ ਹਵਾਏ, ਸਾਡੇ ਹਾਣੀਆਂ ਦੀ ਗੱਲ
ਸੁਰੀਲੀ ਆਵਾਜ਼ ਦਾ ਮਾਲਕ ਅਤੇ ਕਲਾਸੀਕਲ ਸੰਗੀਤ ਦਾ ਗਿਆਤਾ ਸੁਭਾਸ਼ ਦੁੱਗਲ ਜਲੰਧਰ ਦੇ ੳਫਝ ੰਚਹੋਲ ‘ਚੋਂ ਸੰਗੀਤ ਅਧਿਆਪਕ ਸੇਵਾਮੁਕਤ ਹੋ ਕੇ ਉੱਥੇ ਹੀ ਵੱਸ ਗਿਆ ਅਤੇ ਹੁਣ ਕਦੀ ਬੱਚਿਆਂ ਕੋਲ ਕੈਨੇਡਾ ਅਤੇ ਕਦੀ ਜਲੰਧਰ ਹੁੰਦਾ ਹੈ। ਇਹ ਬੰਦਾ ਮੇਰੇ ਲਈ ਬੜੀ ਆਦਰਯੋਗ ਸ਼ਖਸ਼ੀਅਤ ਹੈ। ਭੂਆ ਦਾ ਇਕਲੌਤਾ ਪੁੱਤਰ ਰਾਜਾ ਦੁੱਗਲ ਕੋਟਭਾਈ ਨਹੀਂ, ਗਿੱਦੜਬਾਹੇ ਵਸਦਾ ਹੈ। ਫ਼ੁੱਫ਼ੜ ਦੇ ਪਿਆਰੇ ਭਤੀਜੇ ਤੇ ੀਫੰ ਅਫ਼ਸਰ ਵਿਕਰਮਜੀਤ ਦੁੱਗਲ ਧੀਘ ਕਰ ਕੇ ਵੀ ਇਸ ਪਰਿਵਾਰ ਦਾ ਚੋਖਾ ਮਾਣ ਵਧਿਆ ਹੈ। ਗਿੱਦੜਬਾਹੇ ਨਾਲੋਂ ਵਧੇਰੇ ਮੈਨੂੰ ਕੋਟ ਭਾਈ ਪਿਆਰਾ ਪਿਆਰਾ ਲਗਦਾ ਹੈ।
***
ਲਗਭਗ ਸੱਤ ਸਾਲ ਬਾਅਦ ਕੋਟ ਭਾਈ ‘ਚੋਂ ਦੀ ਲੰਘਣ ਦਾ ਸਬੱਬ ਬਣਾਇਆ ਮੇਰੇ ਕੈਨੇਡਾ ਦੇ ਵਿੰਨੀਪੈਗ ਤੋਂ ਆਪਣੇ ਨੇੜੇ ਪਿੰਡ ਛੱਤੇਆਣੇ ਆਏ ਮਿੱਤਰ ਮਨਦੀਪ ਬਰਾੜ ਨੇ। ਜਦ ਰੋਡਵੇਜ਼ ਦੀ ਬਸ ‘ਚ ਬਹਿ ਕੇ ਮੈਂ ਛੱਤੇਆਣੇ ‘ਚੋਂ ਦੀ ਕੋਟ ਭਾਈ ਜਾਇਆ ਕਰਦਾ ਸਾਂ ਤਾਂ ਰਖਾਲਾ, ਸੁਖਨਾ, ਛੱਤੇਆਣਾ, ਮਧੀਰ ਪਿੰਡ ਬੜੇ ਪਿਆਰੇ ਲਗਦੇ ਸਨ। ਹੁਣ ਮਨਦੀਪ ਦੀ ਫ਼ੌਰਚੂਨਰ ‘ਚ ਬੈਠ ਕੇ ਅਸੀਂ ਭੂਆ ਦੇ ਪਿੰਡ ‘ਚ ਦੀ ਗੇੜਾ ਦੇ ਕੇ ਗਿਦੜਬਾਹੇ ਭੂਆ ਦੇ ਮੁੰਡੇ ਨੂੰ ਜਾ ਕੇ ਮਿਲੇ। ਮਾਂ ਪਿਓ ਦੇ ਬੜੀ ਛੇਤੀ ਗੁਜ਼ਰ ਜਾਣ ਕਾਰਣ ਉਹ ਬੜਾ ਉਦਾਸ ਸੀ। ਦੁਕਾਨ ‘ਚ ਲੱਗੀ ਸਵਰਗੀ ਫ਼ੁੱਫ਼ੜ ਦੀ ਫ਼ੋਟੋ ਦੇਖ ਮੇਰਾ ਵੀ ਮਨ ਭਰ ਆਇਆ ਪਰ ਅੱਥਰੂ ਅੱਖਾਂ ‘ਚ ਡੱਕ ਲਏ।
***
ਲਗਦੇ ਹੱਥ ਮਨਦੀਪ ਬਰਾੜ ਬਾਰੇ ਵੀ ਗੱਲ ਕਰ ਲਵਾਂ! ਇਸੇ ਗੇੜੇ ਤੇ ਮਿਲਣੀ ਦੇ ਬਹਾਨੇ ਮਨਦੀਪ ਬਰਾੜ ਦਾ ਬਾਬਾ ਸ਼ੇਖ ਫ਼ਰੀਦ ਲਿਟਰੇਰੀ ਮੰਚ ਵਲੋਂ ਉਹਦੇ ਪਰਿਵਾਰ ‘ਚ ਮਾਨ ਸਨਮਾਨ ਵੀ ਹੋ ਗਿਆ ਕਿਉਂਕਿ ਉਹ ਕੈਨੇਡਾ ‘ਚ ਬੱਚਿਆਂ ਨੂੰ ਇੱਕ ਔਨਲਾਈਨ ਕਲਾਸ ‘ਚ ਘਰ ਬੈਠੇ ਬਿਠਾਏ ਪੰਜਾਬੀ ਸਿਖਾ ਰਿਹਾ ਹੈ, ਅਤੇ ਸੈਂਕੜੇ ਬੱਚੇ ਦੇਸ਼ਾਂ ਬਦੇਸ਼ਾਂ ‘ਚ ਉਸ ਤੋਂ ਕਲਾਸਾਂ ਲੈ ਕੇ ਪੰਜਾਬੀ ਸਿਖ ਚੁੱਕ ਹਨ ਅਤੇ ਸਿਖ ਰਹੇ ਹਨ। ਮਨਦੀਪ ਲਗਭਗ 13 ਕੁ ਸਾਲਾਂ ਤੋਂ ਵਿਨੀਪੈੱਗ ਦਾ ਵਾਸੀ ਹੈ, ਪਰ ਪੰਜਾਬੀ ਦੀਆਂ ਕਲਾਸਾਂ ਉਹਦੇ ਪਿੰਡੋਂ ਰੋਜ਼ ਚਲਦੀਆਂ ਹਨ। ਸ਼ੁੱਧ ਪੰਜਾਬੀ ਪੇਂਡੂ ਅਧਿਆਪਕ ਸਿਖਾ ਰਹੇ ਹੁੰਦੇ ਨੇ। ਇਹ ਇੱਕ ਚੰਗਾ ਅਤੇ ਨੇਕ ਉੱਦਮ ਹੈ। (ਤੁਸੀਂ ਵੀ ਜੇਕਰ ਆਪਣੇ ਬੱਚਿਆਂ ਨੂੰ ਦੂਰ ਦੁਰੇਡੇ ਕਿਸੇ ਵੀ ਦੇਸ਼ ‘ਚ ਬੈਠੇ ਪੰਜਾਬੀ ਸਿਖਾਉਣਾ ਚਾਹੁੰਦੇ ਹੋ ਤਾਂ ਇਸ ਨੰਬਰ ‘ਤੇ ਮਨਦੀਪ ਬਰਾੜ ਨਾਲ 1-204 463 0110 ‘ਤੇ ਸੰਪਰਕ ਕਰ ਸਕਦੇ ਹੋ।
—